ਦੇਸ਼ ਭਗਤਾਂ ਦੀ ਵਿਰਾਸਤ ਸੰਭਾਲਣਾ ਅਜੋਕੀ ਪੀੜ੍ਹੀ ਦਾ ਮੁੱਖ ਫਰਜ਼ : ਕਾਮਰੇਡ ਸੇਖੋਂ
ਮਹਾਨ ਦੇਸ਼ ਭਗਤ ਪੰਡਿਤ ਰਾਮਕਿਸ਼ਨ ਭੜੋਲੀਆਂ ਦੀ 51 ਵੀਂ ਬਰਸੀ ਮਨਾਈ
Publish Date: Sun, 22 Feb 2026 05:29 PM (IST)
Updated Date: Mon, 23 Feb 2026 04:07 AM (IST)

ਮਹਾਨ ਦੇਸ਼ ਭਗਤ ਪੰਡਿਤ ਰਾਮਕਿਸ਼ਨ ਭੜੋਲੀਆਂ ਦੀ ਬਰਸੀ ਮਨਾਈ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਇੱਥੇ ਮਹਾਨ ਦੇਸ਼ ਭਗਤ ਪੰਡਿਤ ਰਾਮ ਕਿਸ਼ਨ ਭੜੋਲੀਆਂ ਸਾਬਕਾ ਵਿਧਾਇਕ ਜੀ ਦੀ 51ਵੀਂ ਬਰਸੀ 12 ਅੱਡਾ ਮਾਰਕੀਟ ਵਿਖੇ ਮਨਾਈ ਗਈ। ਇਸ ਮੌਕੇ ਦੇ ਪਾਰਟੀ ਦਾ ਇਕੱਠ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜੀਤ ਸਿੰਘ ਪੱਟੀ, ਕੇਵਲ ਕ੍ਰਿਸ਼ਨ ਦੁਬੇਟਾ ਨੇ ਕੀਤੀ। ਇਸ ਮੌਕੇ ਸੀਪੀਆਈਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪੰਡਿਤ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਡਿਤ ਜੀ ਨੇ ਆਪਣੀ ਜ਼ਿੰਦਗੀ ਦਾ ਸੁੱਖ ਆਰਾਮ ਤਿਆਗ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਬਹੁਤ ਵੱਡਾ ਹਿੱਸਾ ਪਾਇਆ। ਅੰਗਰੇਜ਼ ਦੀਆਂ ਜੇਲਾਂ ਕੱਟੀਆਂ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਹ ਸਮੇਂ ਦੀਆਂ ਸਰਕਾਰਾਂ ਖਿਲਾਫ ਜੂਝਦੇ ਰਹੇ। ਉਹਨਾਂ ਨੇ ਖੁਸ਼ਹੈਸੀਅਤ ਟੈਕਸ ਮੋਰਚੇ ਵਿਚ ਵੀ ਲੰਬਾ ਸਮਾਂ ਜੇਲ੍ਹ ਕੱਟੀ। ਪੁਲਿਸ ਨੇ ਉਹਨਾਂ ਨੂੰ ਪਿੰਡ ਵਿਚ ਵੀ ਕੈਦ ਰੱਖਿਆ। ਉਨ੍ਹਾਂ ਨੇ ਇਲਾਕੇ ਵਿਚ ਮੁਜ਼ਾਰਿਆਂ ਮਾਲਕੀ ਹੱਕ ਦਿਵਾਏ।।ਐਨ ਐਫ ਐਲ ਅਤੇ ਬੀਬੀਐਮਬੀ ਦੀ ਉਸਾਰੀ ਸਮੇਂ ਮੁਆਵਜੇ ਲਈ ਬਹੁਤ ਵੱਡੇ ਘੋਲ ਲੜੇ। ਪੰਡਿਤ ਜੀ ਨੇ ਬਹੁਤ ਹੀ ਸਾਦਾ ਜੀਵਿਆ ਜੀਆ। ਵਿਧਾਇਕ ਹੁੰਦਿਆਂ ਉਹਨਾਂ ਨੇ ਲੋਕਾਂ ਦੇ ਮਸਲਿਆਂ ਨੂੰ ਵੱਡੇ ਪੱਧਰ ’ਤੇ ਵਿਧਾਨ ਸਭਾ ਦੇ ਵਿਚ ਚੁੱਕਿਆ। ਉਹਨਾਂ ਨੇ ਕਿਹਾ ਕਿ ਸੀਪੀਆਈਐਮ ਦੀ ਇੱਕ ਅਜਿਹੀ ਪਾਰਟੀ ਹੈ ਜਿਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਮਜ਼ਦੂਰਾਂ ਕਿਸਾਨਾਂ ਉੱਤੇ ਵੱਡੇ ਪੱਧਰ ’ਤੇ ਹਮਲਾ ਕਰ ਰਹੀਆਂ ਹਨ। ਕੇਂਦਰ ਦੀ ਮੋਦੀ ਸਰਕਾਰ ਘੱਟ ਗਿਣਤੀਆਂ ’ਤੇ ਲਗਾਤਾਰ ਹਮਲੇ ਕਰ ਰਹੀ ਹੈ। ਅਮਰੀਕਾ ਸਾਮਰਾਜਵਾਦ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਜਾ ਰਹੇ ਹਨ। ਮਜ਼ਦੂਰਾਂ ਪੱਖੀ ਕਾਨੂੰਨਾਂ ਨੂੰ ਤੋੜ ਕੇ ਚਾਰ ਲੇਬਰ ਕੋਡ ਬਣਾ ਦਿੱਤੇ ਗਏ ਹਨ। ਬਿਜਲੀ ਸੋਧ ਬਿੱਲ 2025 ਨੂੰ ਲਾਗੂ ਕੀਤਾ ਜਾ ਰਿਹਾ। ਵੀ ਬੀ ਜੀ ਰਾਮ ਜੀ ਕਾਨੂੰਨ ਮਗਨਰੇਗਾ ਤੋੜ ਕੇ ਲਿਆਂਦਾ ਗਿਆ ਹੈ। ਇਸ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਜਾਵੇਗਾ। ਉਹਨਾਂ ਨੇ ਕਿਹਾ ਕਿ ਲੰਮੇ ਸੰਘਰਸ਼ਾਂ ਨਾਲ ਬਣਾਏ ਲੋਕ ਪੱਖੀ ਕਾਨੂੰਨਾਂ ਨੂੰ ਤੋੜ ਮੋੜ ਕੇ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਪੱਖੀ ਕਨੂੰਨ ਬਣਾ ਕੇ ਉਹਨਾਂ ਦਾ ਪੱਖ ਪੂਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਪਾਰਟੀ ਵੱਲੋਂ ਕੇਂਦਰੀ ਲੀਡਰਸ਼ਿਪ ਦੀ ਅਗਵਾਈ ਹੇਠ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ 11 ਮਾਰਚ ਤੋਂ ਪੰਜਾਬ ਵਿੱਚ ਜਥਾ ਮਾਰਚ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ 24 ਮਾਰਚ ਨੂੰ ਦਿੱਲੀ ਵਿਚ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਅੰਨੇ ਤਸੱਸਦ ਦੀ ਵੀ ਕਾਮਰੇਡ ਸੇਖੋਂ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਅੱਜ ਇਸ ਮੌਕੇ ’ਤੇ ਸੀ ਪੀ ਆਈ ਐਮ ਦੇ ਜ਼ਿਲ੍ਹਾਂ ਸਕੱਤਰ ਬਜਿੰਦਰ ਪੰਡਤ, ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਸਤਨਾਮ ਸਿੰਘ, ਗੁਰਦੇਵ ਸਿੰਘ ਬਾਗੀ,ਸੀਪੀਆਈਐਮ ਹਿਮਾਚਲ ਪ੍ਰਦੇਸ਼ ਦੇ ਸੂਬਾ ਕਮੇਟੀ ਮੈਂਬਰ ਵਿਜੇ ਸ਼ਰਮਾ, ਕੁਲਵੰਤ ਪਾਠਕ, ਸ਼ਾਮ ਲਾਲ ਪਚਰੰਡੇ, ਜਨਵਾਦੀ ਇਸਤਰੀ ਸਭਾ ਦੀ ਆਗੂ ਪ੍ਰੀਤੀ ਪ੍ਰਿਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਡਿਤ ਜੀ ਦੀ ਪੁੱਤਰੀ ਮਾਤਾ ਕੁਸ਼ੱਲਿਆ ਦੇਵੀ ਸਮੇਤ ਪਰਿਵਾਰਕ ਮੈਂਬਰਾਂ ਨਾਲ ਹਾਜ਼ਰ ਸੀ। ਅੱਜ ਇਸ ਮੌਕੇ ’ਤੇ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਦੇ ਸਕੱਤਰ ਜਸਵਿੰਦਰ ਸਿੰਘ ਭੰਗਲ, ਰਾਮ ਕਿਸ਼ਨ ਦਬਕੇਹੜਾ ,ਤਰਲੋਚਨ ਸਿੰਘ ਹੁਸੈਨਪੁਰ, ਦਲੀਪ ਸਿੰਘ ਘਨੋਲਾ, ਰਕੇਸ਼ ਬਾਲੀ ਕਲਸੇੜਾ, ਸੁਖਦੇਵ ਸਿੰਘ, ਰਘਵੀਰ ਸਿੰਘ ਦਰਸ਼ੀ,ਮਹਿੰਦਰ ਸਿੰਘ ਸੰਗਤਪੁਰ, ਪ੍ਰੋਮਿਲਾ ਦੇਵੀ, ਮਮਤਾ ਦੇਵੀ, ਅਜਮੇਰ ਸਿੰਘ ਨੋਧੇ ਮਾਜਰਾ, ਸੋਮ ਸਿੰਘ ਕਰਤਾਰਪੁਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।