ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 130 ਮਰੀਜ਼ਾਂ ਦੀ ਜਾਂਚ, 35 ਦੇ ਆਪ੍ਰੇਸ਼ਨ
ਬਾਲੇਵਾਲ ਵਿਖੇ ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 130 ਮਰੀਜ਼ਾਂ ਦੀ ਜਾਂਚ, 35 ਦੇ ਆਪ੍ਰੇਸ਼ਨ ਹੋਏ
Publish Date: Sun, 15 Mar 2026 05:06 PM (IST)
Updated Date: Mon, 16 Mar 2026 04:07 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸੰਸਥਾਵਾਂ ਦੂਨ ਵੈਲਫੇਅਰ ਸੁਸਾਇਟੀ ਅਤੇ ਜਨ ਅਧਿਕਾਰ ਕਲਿਆਣ ਸੰਮਤੀ ਨੂਰਪੁਰਬੇਦੀ ਵੱਲੋਂ ਸ਼੍ਰੀ ਓਮ ਸਤਰਾਮ ਟਰੱਸਟ ਸਾਂਗਲੀ ਦੇ ਸਹਿਯੋਗ ਅਤੇ ਸਮਾਜਸੇਵੀ ਸਤਪਾਲ ਭਾਟੀਆ ਦੀ ਅਗਵਾਈ ਹੇਠ ਪਿੰਡ ਬਾਲੇਵਾਲ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਦੌਰਾਨ ਕਰੀਬ 130 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਦਕਿ 35 ਮਰੀਜ਼ਾਂ ਦੇ ਮੁਫਤ ਆਪ੍ਰੇਸ਼ਨ ਕੀਤੇ ਗਏ। ਕੈਂਪ ਦਾ ਉਦਘਾਟਨ ਨਗਰ ਸੁਧਾਰ ਟਰੱਸਟ ਰੂਪਨਗਰ ਦੇ ਸਾਬਕਾ ਚੇਅਰਮੇਨ ਡਾ. ਆਰ.ਐਸ. ਪਰਮਾਰ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਈ ਗਰੀਬ ਅਤੇ ਲੋੜਵੰਦ ਲੋਕ ਆਰਥਿਕ ਤੰਗੀ ਕਾਰਨ ਸਮੇਂ ਸਿਰ ਇਲਾਜ ਨਹੀਂ ਕਰਵਾ ਸਕਦੇ, ਇਸ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਕੈਂਪ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹਨ। ਡਾ. ਪਰਮਾਰ ਨੇ ਉਕਤ ਸੰਸਥਾਵਾਂ ਨੂੰ 10 ਹਜ਼ਾਰ ਜਦਕਿ ਬਜਾਜ ਐਂਡ ਕੰਪਨੀ ਦੀ ਤਰਫੋਂ ਭੁਪਿੰਦਰ ਸਿੰਘ ਸੇਖਪੁਰ ਨੇ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਕੈਂਪ ਦੌਰਾਨ ਡਾ. ਚਰਨਜੀਤ ਸਿੰਘ ਚੰਨੀ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ ਆਪ੍ਰੇਸ਼ਨ ਕੀਤੇ ਗਏ। ਇਸ ਮੌਕੇ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਅਤੇ ਜ਼ਿਲ੍ਹਾਂ ਭਾਜਪਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਨੇ ਵੀ ਹਾਜ਼ਰੀ ਭਰੀ। ਦੂਨ ਸੁਸਾਇਟੀ ਦੇ ਪ੍ਰਧਾਨ ਨਾਨਕ ਚੰਦ ਰਾਣਾ, ਸਰਪ੍ਰਸਤ ਜਗਨਾਥ ਭੰਡਾਰੀ, ਮੋਹਨ ਸਿੰਘ ਭੈਣੀ, ਸਤਪਾਲ ਭਾਟੀਆ ਅਤੇ ਜਨ ਅਧਿਕਾਰ ਕਲਿਆਣ ਸੰਮਤੀ ਦੇ ਚੇਅਰਮੈਨ ਬਲਬੀਰ ਭੱਟੋਂ ਨੇ ਕੈਂਪ ’ਚ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਕੈਂਪ ਦੇ ਆਯੋਜਨ ’ਚ ਪ੍ਰਧਾਨ ਨਾਨਕ ਚੰਦ, ਸਰਪ੍ਰਸਤ ਜਗਨਾਥ ਭੰਡਾਰੀ, ਮੋਹਣ ਸਿੰਘ ਭੈਣੀ, ਦਰਸ਼ਨ ਕੁਮਾਰ, ਸਤਪਾਲ ਭਾਟੀਆ, ਚੇਅਰਮੈਨ ਬਲਬੀਰ ਭੱਟੋਂ, ਸ਼ਮਸ਼ੇਰ ਸਿੰਘ ਬਲਾਚੌਰ, ਸਰਪੰਚ ਲੇਖਰਾਮ ਬਜਾੜ, ਕਮਲਜੀਤ ਰੋੜੂਆਣਾ, ਕੁਲਦੀਪ ਚੱਢਾ, ਰਾਮ ਜੀ ਦਾਸ, ਸ਼ਿੰਗਾਰਾ ਸਿੰਘ, ਸੰਤੋਖ ਸਿੰਘ ਸਰਾਂ, ਗੋਪਾਲ ਸੈਣੀ, ਤੇਲੂ ਰਾਮ ਰਾਮਪੁਰ, ਰੋਸ਼ਨ ਲਾਲ ਟੇਡੇਵਾਲ, ਬਾਬੂ ਭਜਨ ਸਿੰਘ, ਗੁਰਮੇਲ ਭੱਟੋਂ, ਮਾ. ਰਾਮ ਸਿੰਘ ਸਹਿਤ ਸਮੂਹ ਨੁਮਾਇੰਦਿਆਂ ਨੇ ਯੋਗਦਾਨ ਪਾਇਆ।