ਰਿਆਤ ਬਾਹਰਾ ਕੈਂਪਸ 'ਚ ਵਾਤਾਵਰਨ ਦੀ ਸ਼ੁੱਧਤਾ ਲਈ ਲਾਏ ਬੂਟੇ
ਰਿਆਤ ਬਾਹਰਾ ਯੂਨੀਵਰਸਿਟੀ ਦੇ ਐੱਨਐੱਸਐੱਸ ਵਾਲੰਟੀਅਰਾਂ, ਵਿਦਿਆਰਥੀ ਭਲਾਈ ਵਿਭਾਗ ਅਤੇ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਵੱਲੋਂ ਇਕ ਸਾਂਝੇ ਉੱਦਮ ਨਾਲ ਰਿਆਤ ਬਾਹਰਾ ਯੂਨੀਵਰਸਿਟੀ ਕੈਂਪਸ ਵਿੱਚ 100 ਤੋਂ ਵੱਧ ਬੂਟੇ ਲਗਾ ਕੇ ਰੁੱਖ ਲਗਾਉ ਮੁਹਿੰਮ ਦਾ ਆਗਾਜ਼ ਕੀਤਾ ਗਿਆ ਇਸ ਦੌਰਾਨ ਯੂਨੀਵਰਸਿਟੀ ਸਕੂਲ ਆਫ ਫਾਰਮਾਸਿਊਟੀਕਲ ਸਾਇੰਸਿਜ਼ ਦੇ ਹਰਬਲ ਬਾਗ ਵਿੱਚ ਯੂਨੀਵਰਸਿਟੀ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਵੱਲੋਂ ਵੀ ਬਹੁਤ ਸਾਰੇ ਚਿਕਿਤਸਕ ਪੌਦੇ ,ਜਿਵੇਂ ਕਿ ਆਂਮਲਾ, ਅਰਜੁਨ, ਬਹੇੜਾ, ਹਰਦ, ਬ੍ਰਾਇਫਿਲਮ, ਵਿੰਕਾ ਅਤ
Publish Date: Sun, 23 Aug 2020 03:55 PM (IST)
Updated Date: Sun, 23 Aug 2020 03:55 PM (IST)
ਪੱਤਰ ਪ੍ਰਰੇਰਕ, ਰੂਪਨਗਰ : ਰਿਆਤ ਬਾਹਰਾ ਯੂਨੀਵਰਸਿਟੀ ਦੇ ਐੱਨਐੱਸਐੱਸ ਵਾਲੰਟੀਅਰਾਂ, ਵਿਦਿਆਰਥੀ ਭਲਾਈ ਵਿਭਾਗ ਅਤੇ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਵੱਲੋਂ ਇਕ ਸਾਂਝੇ ਉੱਦਮ ਨਾਲ ਰਿਆਤ ਬਾਹਰਾ ਯੂਨੀਵਰਸਿਟੀ ਕੈਂਪਸ ਵਿੱਚ 100 ਤੋਂ ਵੱਧ ਬੂਟੇ ਲਗਾ ਕੇ ਰੁੱਖ ਲਗਾਉ ਮੁਹਿੰਮ ਦਾ ਆਗਾਜ਼ ਕੀਤਾ ਗਿਆ ਇਸ ਦੌਰਾਨ ਯੂਨੀਵਰਸਿਟੀ ਸਕੂਲ ਆਫ ਫਾਰਮਾਸਿਊਟੀਕਲ ਸਾਇੰਸਿਜ਼ ਦੇ ਹਰਬਲ ਬਾਗ ਵਿੱਚ ਯੂਨੀਵਰਸਿਟੀ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਵੱਲੋਂ ਵੀ ਬਹੁਤ ਸਾਰੇ ਚਿਕਿਤਸਕ ਪੌਦੇ ,ਜਿਵੇਂ ਕਿ ਆਂਮਲਾ, ਅਰਜੁਨ, ਬਹੇੜਾ, ਹਰਦ, ਬ੍ਰਾਇਫਿਲਮ, ਵਿੰਕਾ ਅਤੇ ਅਸਪਾਰਗਸ ਲਗਾਏ ਗਏ
ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਸਟੂਡੈਂਟਸ ਵੈੱਲਫੇਅਰ ਪ੍ਰਰੋਫੈਸਰ ਬੀ.ਐਸ. ਸਤਿਆਲ ਅਤੇ ਡੀਨ ਸਟੂਡੈਂਟਸ ਵੈੱਲਫੇਅਰ ਪ੍ਰਰੋਫੈਸਰ ਡਾ. ਨੀਨਾ ਮਹਿਤਾ, ਡਾਇਰੈਕਟਰ ਐਡਮਿਨਿਸਟ੍ਰੇਸ਼ਨ ਬੀ. ਐਸ. ਬੈਂਸ ਅਤੇ ਹੈਡ ਯੂਐਸਪੀਐਸ ਡਾ: ਗੁਰਫਤਿਹ ਸਿੰਘ ਹਾਜ਼ਰ ਸਨ ਦੇਸ਼ ਦੀ ਗ੍ਰੀਨ ਡਰਾਈਵ ਵਿੱਚ ਯੋਗਦਾਨ ਪਾਉਣ ਲਈ, ਗਲੋਬਲ ਵਾਰਮਿੰਗ ਵਰੁੱਧ ਲੜਨ ਅਤੇ ਮੌਸਮ ਵਿੱਚ ਤਬਦੀਲੀ 'ਤੇ ਇਸਦੇ ਪ੍ਰਭਾਵ ਨੂੰ ਘਟਾਉਣ ਅਤੇ ਆਉਣ ਵਾਲੀ ਪੀੜ੍ਹੀ ਨੂੰ ਸਵੱਛ ਵਾਤਾਵਰਣ ਪ੍ਰਦਾਨ ਕਰਨ ਲਈ ਡਾਇਰੈਕਟਰ ਵਿਦਿਆਰਥੀ ਭਲਾਈ, ਡੀਨ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਸਕੂਲ ਆਫ ਫਾਰਮਾਸਿਊਟੀਕਲ ਸਾਇੰਸਿਜ਼ ਰਿਆਤ ਬਾਹਰਾ ਯੂਨੀਵਰਸਿਟੀ ਅਗਲੇ ਪੜਾਅ ਤਹਿਤ ਨੇੜਲੇ ਪਿੰਡਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰੇਗੀ, ਜਿਸ ਵਿੱਚ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਹਜ਼ਾਰਾਂ ਨਵੇਂ ਬੂਟੇ ਲਗਾਏ ਜਾਣਗੇ ਇਹ ਬੂਟੇ ਰੋਟਰੀ ਕਲੱਬ ਰੋਪੜ ਵੱਲੋਂ ਦਾਨ ਕੀਤੇ ਗਏ।