ਮਾਨ ਸਰਕਾਰ ਨੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਈ : ਜੁਨੇਜਾ
ਮਾਨ ਸਰਕਾਰ ਨੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਈ: ਯੁਵਰਾਜ ਜੁਨੇਜਾ
Publish Date: Sun, 11 Jan 2026 04:39 PM (IST)
Updated Date: Sun, 11 Jan 2026 04:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸ਼ਹਿਰ ਦੇ ਸਮਾਜ ਸੇਵਕ ਵਜੋਂ ਜਾਂਣੇ ਜਾਂਦੇ ਪਰਿਵਾਰ ਦੇ ਫਰਜੰਦ ਨੇ ਆਮ ਆਦਮੀ ਪਾਰਟੀ ਵਲੋਂ ਹਫਤਾਵਾਰੀ ਮੀਟਿੰਗ ਆਪ ਆਦਮੀ ਪਾਰਟੀ ਦੇ ਬੜੇ ਪੁਰਾਣੇ ਵਲੰਟੀਅਰ ਲਖਬੀਰ ਸਿੰਘ ਲੱਖੀ ਦੇ ਗ੍ਰਹਿ ਵਿਖੇ ਕਾਰਵਾਈ। ਜਿਸ ਨੂੰ ਸੰਬੋਧਨ ਕਰਦੇ ਹੋਏ ਯੁਵਰਾਜ ਜੁਨੇਜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਨੌਜਵਾਨਾਂ ਲਈ ਵਰਧਾਨ ਸਾਬਿਤ ਹੋਈ ਹੈ ਅਤੇ ਨੌਜਵਾਨਾਂ ਲਈ ਹਰ ਪਿੰਡ, ਸ਼ਹਿਰ ਵਿਚ ਗਰਾਊਂਡ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ੍ਹਿਆਂ ਅਤੇ ਨੌਜਵਾਨਾਂ ਨੂੰ 60000 ਹਾਜ਼ਰ ਨੌਕਰੀਆਂ ਦਿਤੀਆਂ ਜੋ ਇਹ ਮੁਹਿੰਮ ਨਿਰੰਤਰ ਅਗੇ ਵੀ ਜਾਰੀ ਰਹੇਗੀ। ਇਸੇ ਤਰਾਂ ਸਹਿਤ ਬੀਮਾ ਯੋਜਨਾ ਜੋ ਪੰਜਾਬ ਸਰਕਾਰ ਵਲੋਂ ਜਲਦ ਸ਼ੁਰੂ ਹੋਣ ਜਾ ਰਹੀ ਹੈ ਇਸ ਦਾ ਹਰ ਪੰਜਾਬੀ ਨੂੰ ਲਾਭ ਮਿਲੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਨੂੰ ਰੰਗਲਾ ਬਣਾਉਣ ਦਾ ਜੋ ਸੁਪਨਾ ਸੀ ਉਸ ਨੂੰ ਹੁਣ ਭੂਰ ਪੈਂਦਾ ਦਿਖਾਈ ਦੇ ਰਿਹਾ ਹੈ। ਇਸ ਮੌਕੇ ਰਵਿੰਦਰ ਪਾਲ ਸਿੰਘ, ਪ੍ਰਿੰਸ ਲਾਬਾ ਜ਼ਿਲ੍ਹਾ ਮੀਡੀਆ ਇੰਚਾਰਜ, ਵਿਜੇ ਕਨੌਜੀਆਂ ਬਲਾਕ ਪ੍ਰਧਾਨ , ਤਰਵਿੰਦਰ ਸਿੰਘ ਬੇਦੀ ,ਨਾਵਨੀਤ ਵਾਲੀਆਂ , ਮੌਂਟੀ ਗਰੋਵਰ , ਰਾਜਵੀਰ ਚਾਹਲ , ਮਨਦੀਪ ਯਾਦਵ , ਸ਼ਿਵਮ , ਰਵੀ ਕੁਮਾਰ , ਹੈਪੀ ਆਦਿ ਹਾਜ਼ਰ ਸਨ।