ਪੀਐੱਮਐੱਨ ਕਾਲਜ ਵਿਖੇ ਰਾਸ਼ਟਰੀ ਯੁਵਾ ਦਿਵਸ ਮਨਾਇਆ
ਪੀਐਮਐਨ ਕਾਲਜ ਵਿਖੇ ਰਾਸ਼ਟਰੀ ਯੁਵਾ ਦਿਵਸ ਮਨਾਇਆ
Publish Date: Mon, 12 Jan 2026 05:01 PM (IST)
Updated Date: Mon, 12 Jan 2026 05:03 PM (IST)

ਐੱਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਐੱਨਐੱਸਐੱਸ ਵਿਭਾਗ ਦੁਆਰਾ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਮਨਾਉਣ ਲਈ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਪ੍ਰੋਗਰਾਮ ਅਫਸਰ ਡਾ. ਵੰਦਨਾ ਗੁਪਤਾ, ਡਾ. ਮਨਦੀਪ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਦਲਜੀਤ ਸਿੰਘ ਅਤੇ ਪ੍ਰੋ. ਨੰਦਿਤਾ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ। ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਵੰਦਨਾ ਗੁਪਤਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਨੌਜਵਾਨ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਜਿਵੇਂ ਕਿ ਸਵੈ-ਵਿਸ਼ਵਾਸ, ਅਨੁਸ਼ਾਸਨ ਅਤੇ ਮਨੁੱਖਤਾ ਦੀ ਸੇਵਾ ਨੂੰ ਅਪਣਾਉਣ ਦੀ ਅਪੀਲ ਕੀਤੀ। ਆਪਣੇ ਸੰਬੋਧਨ ਵਿਚ ਡਾ. ਮਨਦੀਪ ਸਿੰਘ ਨੇ ਇਕ ਪ੍ਰਗਤੀਸ਼ੀਲ ਸਮਾਜ ਨੂੰ ਬਣਾਉਣ ਵਿੱਚ ਨੌਜਵਾਨ ਮਨਾਂ ਦੀ ਮਹੱਤਵਪੂਰਨ ਭੂਮਿਕਾ ਤੇ ਚਾਨਣਾ ਪਾਇਆ ਅਤੇ ਵਲੰਟੀਅਰਾਂ ਨੂੰ ਆਪਣੀ ਊਰਜਾ ਅਤੇ ਸਮਰੱਥਾ ਨੂੰ ਰਚਨਾਤਮਕ ਅਤੇ ਰਾਸ਼ਟਰ ਨਿਰਮਾਣ ਗਤੀਵਿਧੀਆਂ ਲਈ ਵਰਤਣ ਲਈ ਉਤਸ਼ਾਹਿਤ ਕੀਤਾ। ਪ੍ਰੋਗਰਾਮ ਦਾ ਸਮਾਪਨ ਵਿਦਿਆਰਥੀਆਂ ਨੂੰ ਸਮਰਪਣ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ ਵਾਲੇ ਸੰਦੇਸ਼ ਨਾਲ ਹੋਇਆ। ਇਸ ਮੌਕੇ ਪ੍ਰੋ. ਰਾਜਨ ਅਤੇ ਸਮੂਹ ਐਨਐਸਐਸ ਵਲੰਟੀਅਰਾਂ ਹਾਜ਼ਰ ਸਨ।