ਨਸ਼ਾ ਛੱਡ ਕੇ ਖੇਡਾਂ ਨਾਲ ਜੁੜਨ ਨੌਜਵਾਨ: ਪੰਕਜ ਸੈਣੀ
ਨਸ਼ਾ ਛੱਡ ਕੇ ਖੇਡਾਂ ਨਾਲ ਜੁੜਨ ਨੌਜਵਾਨ: ਪੰਕਜ ਸੈਣੀ
Publish Date: Thu, 16 Apr 2026 04:26 PM (IST)
Updated Date: Fri, 17 Apr 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣ ਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਪਾਸੇ ਲਗਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਸੈਮੀਨਾਰ ਕਰਵਾ ਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਕਿ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਇਕ ਬਿਹਤਰ ਜ਼ਿੰਦਗੀ ਬਤੀਤ ਕਰ ਸਕਣ। ਇਹ ਵਿਚਾਰ ਪੰਜਾਬ ਪੁਲਿਸ ਵਿਚ ਬਤੌਰ ਏਐੱਸਆਈ ਆਪਣੀਆਂ ਸੇਵਾਵਾਂ ਨਿਭਾ ਰਹੇ ਇੰਟਰਨੈਸ਼ਨਲ ਬਾਕਸਰ ਪੰਕਜ ਸੈਣੀ ਨੇ ਸਾਂਝੇ ਕੀਤੇ। ਅਧਿਕਾਰੀ ਨੇ ਕਿਹਾ ਕਿ ਨਸ਼ਾ ਨਾ ਸਿਰਫ਼ ਇੱਕ ਇਨਸਾਨ ਨੂੰ ਖ਼ਤਮ ਕਰਦਾ ਹੈ, ਸਗੋਂ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦਾ ਹੈ। ਉਨ੍ਹਾਂ ਕਿਹਾ ਨੌਜਵਾਨੋ, ਤੁਹਾਡੇ ਹੱਥਾਂ ਵਿੱਚ ਨਸ਼ੇ ਦੀਆਂ ਸਰਿੰਜਾਂ ਨਹੀਂ, ਸਗੋਂ ਖੇਡਾਂ ਦੇ ਬੈਟ ਤੇ ਫੁੱਟਬਾਲ ਹੋਣੇ ਚਾਹੀਦੇ ਹਨ। ਜਿਸ ਪਿੰਡ ਦੇ ਖੇਡ ਮੈਦਾਨ ਆਬਾਦ ਹੁੰਦੇ ਹਨ, ਉਸ ਪਿੰਡ ਦੇ ਹਸਪਤਾਲ ਤੇ ਜੇਲ੍ਹਾਂ ਆਪਣੇ ਆਪ ਵੀਰਾਨ ਹੋ ਜਾਂਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਗਲਤੀ ਨਾਲ ਇਸ ਰਾਹ ਤੇ ਪੈ ਗਿਆ ਹੈ, ਤਾਂ ਪੁਲਿਸ ਪ੍ਰਸ਼ਾਸਨ ਉਸ ਦੀ ਮਦਦ ਲਈ ਤਿਆਰ ਹੈ।