ਨਸ਼ਿਆਂ ਵਿਰੁੱਧ ਕਾਲਾਬੂਲਾ ਦੇ ਨੌਜਵਾਨਾਂ ਨੇ ਕੀਤਾ ਪ੍ਰਚਾਰ
ਨਸ਼ਿਆਂ ਵਿਰੁੱਧ ਕਾਲਾਬੂਲਾ ਦੇ ਨੌਜਵਾਨਾਂ ਨੇ ਗਲੀ-ਗਲੀ ਕੀਤਾ ਪ੍ਰਚਾਰ
Publish Date: Sun, 25 Jan 2026 04:16 PM (IST)
Updated Date: Mon, 26 Jan 2026 04:04 AM (IST)

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕਾਂ ਵੱਲੋਂ ਮਿਲ ਰਿਹਾ ਹੈ ਵੱਡਾ ਹੁੰਗਾਰਾ :ਸਰਪੰਚ ਕਾਲਾਬੂਲਾ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿੱਢੀਆਂ ਜਾਗਰੂਕ ਰੈਲੀਆਂ ਦਾ ਪ੍ਰਚਾਰ ਸਮੁੱਚੇ ਪੰਜਾਬ ਅੰਦਰ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸੇ ਕੜੀ ਤਹਿਤ ਬਲਾਕ ਸ਼ੇਰਪੁਰ ਚ ਪੈਂਦੇ ਪਿੰਡ ਕਾਲਾਬੂਲਾ ਦੇ ਸਰਪੰਚ ਡਾ. ਰਣਜੀਤ ਸਿੰਘ ਕਾਲਾਬੂਲਾ ਅਤੇ ਪੰਚਾਇਤ ਸੈਕਟਰੀ ਕੁਲਦੀਪ ਸਿੰਘ ਚਾਹਿਲ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਹੱਥਾਂ ਵਿੱਚ ਤਖਤੀਆਂ ਫੜ ਕੇ ਗਲੀ- ਗਲੀ ਨਸ਼ਿਆਂ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਬੁੱਧੀਜੀਵੀ ਮੰਚ ਦੇ ਕੋਆਰਡੀਨੇਟਰ ਤੇ ਸਰਪੰਚ ਡਾ. ਰਣਜੀਤ ਸਿੰਘ ਅਤੇ ਪੰਚਾਇਤ ਸੈਕਟਰੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿਮ ਦਾ ਗਲੀ- ਗਲੀ ਪ੍ਰਚਾਰ ਕਰਕੇ ਲੋਕਾਂ ਨੂੰ ਇਸ ਸਮਾਜਿਕ ਕੋਹੜ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਸੂਬੇ ਭਰ ਅੰਦਰ ਕਾਫੀ ਵੱਡੀ ਪੱਧਰ ਤੇ ਨਸ਼ਿਆਂ ਦਾ ਬੋਲਬਾਲਾ ਹੋ ਰਿਹਾ ਸੀ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਾ ਵੇਚਣ ਵਾਲੇ ਕਾਰੋਬਾਰੀਆਂ ਉੱਪਰ ਸਖਤ ਕਾਰਵਾਈ ਕਰਦਿਆਂ ਅੱਜ ਇਨ੍ਹਾਂ ਨਸ਼ਿਆਂ ਨੂੰ ਵੱਡੇ ਪੱਧਰ ਤੇ ਠੱਲ੍ਹ ਪੈ ਰਹੀ ਹੈ। ਜੋ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਸਮਾਜਿਕ ਜਥੇਬੰਦੀਆਂ ਅਤੇ ਲੋਕ ਪੱਖੀ ਲੋਕਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਪੰਜਾਬ ਨੂੰ ਰੰਗਲਾ ਬਣਾਉਣ ਲਈ ਨਸ਼ਿਆਂ ਦੇ ਇਸ ਕੋਹੜ ਨੂੰ ਜੜੋਂ ਖਤਮ ਕਰਨ ਵਿੱਚ ਸਰਕਾਰ ਦਾ ਸਹਿਯੋਗ ਕਰੀਏ। ਇਸ ਮੌਕੇ ਧਰਮਜੀਤ ਸਿੰਘ, ਕੁਲਵਿੰਦਰ ਕੌਰ, ਅਮਰਜੀਤ ਕੌਰ, ਸੁਖਵਿੰਦਰ ਸਿੰਘ ਗਗਨ, ਹਰਵਿੰਦਰ ਸਿੰਘ ਗਿਨੀ, ਸਾਰੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਸੰਦੀਪ ਕੁਮਾਰ ਭਾਰਤਬਾਜ, ਸਿੰਗਾਰਾ ਸਿੰਘ, ਦਲਜੀਤ ਸਿੰਘ ਭੱਠਲ,ਸਰਬਜੀਤ ਸਿੰਘ ਜੋਨੀ, ਡਾਕਟਰ ਹਰਮਨਜੀਤ ਸਿੰਘ, ਆਸ਼ਾ ਵਰਕਰ ਗੁਰਮੀਤ ਕੌਰ, ਬਲਵਿੰਦਰ ਕੌਰ ਹਾਜ਼ਰ ਸਨ।