ਨਸ਼ਿਆਂ ਕਾਰਨ ਨੌਜਵਾਨ ਜਸਪ੍ਰੀਤ ਸਿੰਘ ਦੀ ਮੌਤ
ਨਸ਼ਿਆਂ ਕਾਰਨ ਨੌਜਵਾਨ ਜਸਪ੍ਰੀਤ ਸਿੰਘ ਦੀ ਮੌਤ
Publish Date: Sat, 07 Feb 2026 06:05 PM (IST)
Updated Date: Sun, 08 Feb 2026 04:06 AM (IST)
ਸ਼ੰਭੂ ਗੋਇਲ ਪੰਜਾਬੀ ਜਾਗਰਣ ਲਹਿਰਾਗਾਗਾ : ਨੇੜ੍ਹਲੇ ਪਿੰਡ ਲਹਿਲ ਕਲਾਂ ਦੇ ਇਕ ਨੌਜਵਾਨ ਦੀ ਨਸ਼ਿਆਂ ਕਾਰਨ ਮੌਤ ਹੋ ਗਈ। ਇਸ ਨੂੰ ਲੈ ਕੇ ਇਲਾਕੇ ’ਚ ਸੋਗ ਦੀਆਂ ਲਹਿਰ ਹੈ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਗੁਰਮੁਖ ਸਿੰਘ ਬਾਲੀ (25) ਸਾਲ ਜਿਸ ਦੀ ਕਿ ਨਸ਼ਿਆਂ ਨੇ ਜਾਨ ਲੈ ਲਈ ਹੈ। ਜਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਉਰਫ ਬੱਬੂ ਹਾਲੇ ਕੁਵਾਰਾ ਸੀ ਤੇ ਨਸ਼ੇ ਕਰਨ ਦਾ ਆਦੀ ਸੀ। ਜਸਪ੍ਰੀਤ ਸਿੰਘ ਦੇ ਪਿਤਾ ਗੁਰਮੁਖ ਸਿੰਘ ਬਾਲੀ ਨੇ ਕੈਮਰੇ ਅੱਗੇ ਦੁਹਾਈ ਪਾਉਂਦਿਆਂ ਕਿਹਾ ਕਿ ਨਸ਼ਾ ਵੇਚਣ ਨੂੰ ਨੱਥ ਪਾਈ ਜਾਵੇ, ਤਾਂ ਜੋ ਹੋਰ ਕਿਸੇ ਦਾ ਪੁੱਤ ਨਸ਼ਿਆਂ ਦੇ ਰਾਹ ਨਾ ਪਵੇ। ਉਨ੍ਹਾਂ ਕਿਹਾ ਕਿ ਅੱਜ ਮੇਰਾ ਪੁੱਤਰ ਠੀਕ ਠਾਕ ਸੀ। 10 ਮਿੰਟਾਂ ਦੇ ਅੰਦਰ ਹੀ ਨਸ਼ਿਆਂ ਕਾਰਨ ਉਸ ਦੀ ਮੌਤ ਹੋ ਗਈ।