ਨਸ਼ੇ ਦੀ ਓਵਰ ਡੋਜ ਕਾਰਨ ਨੌਜਵਾਨ ਦੀ ਮੌਤ
ਨਸ਼ੇ ਦੀ ਓਵਰ ਡੋਜ ਕਾਰਨ ਨੌਜਵਾਨ ਦੀ ਮੌਤ
Publish Date: Sun, 11 Jan 2026 04:51 PM (IST)
Updated Date: Mon, 12 Jan 2026 04:06 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਲਹਿਰ ਦੀ ਉਸ ਵੇਲੇ ਫੂਕ ਨਿਕਲਦੀ ਨਜ਼ਰ ਆਈ ਜਦੋਂ ਲਹਿਰਾ ਸਦਰ ਥਾਣਾ ਦੇ ਅਧੀਨ ਆਉਂਦੇ ਪਿੰਡ ਫਲੇੜਾ ਵਿਖੇ ਨਸ਼ੇ ਦੀ ਓਵਰ ਡੋਜ ਕਾਰਨ ਨੌਜਵਾਨ ਮਨਜਿੰਦਰ ਸਿੰਘ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਉਮਰ ਤਕਰੀਬਨ 25 ਸਾਲ ਦੇ ਆਸਪਾਸ ਹੈ। ਪਰਿਵਾਰ ਵੱਲੋਂ ਕਈ ਵਾਰ ਇਸ ਨੌਜਵਾਨ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਵੀ ਭਰਤੀ ਕੀਤਾ ਗਿਆ ਸੀ ਪਰ ਵਾਪਸ ਆਉਣ ’ਤੇ ਮਾੜੀ ਸੰਗਤ ਕਰ ਕੇ ਦੁਬਾਰਾ ਫਿਰ ਇਸੇ ਰਸਤੇ ਚਲਦਾ ਰਿਹਾ ਆਖਰ ਅੱਜ ਇਸ ਨਸ਼ੇ ਰੂਪੀ ਜ਼ਹਿਰ ਨੇ ਇਕ ਹੋਰ ਨੌਜਵਾਨ ਨੂੰ ਆਪਣੀ ਚਪੇਟ ਵਿਚ ਲੈ ਲਿਆ। ਥਾਣਾ ਮੁੱਖੀ ਨਾਲ ਗੱਲਬਾਤ ਕਰਨ ’ਤੇ ਉਹ ਗੋਲਮਟੋਲ ਗੱਲ ਕਰਦੇ ਨਜ਼ਰ ਆਏ ਆਖਿਰ ਇਨ੍ਹਾਂ ਹੋ ਰਹੀਆਂ ਬੇਵਕਤੀਆ ਮੌਤਾਂ ਲਈ ਕੌਣ ਜ਼ਿੰਮੇਵਾਰ ਹੈ। ਗੌਰਤਲਬ ਹੈ ਪਿਛਲੇ ਦਿਨੀਂ ਇਸੇ ਪਿੰਡ ਦੇ 2 ਨਸ਼ੇ ਦੇ ਆਦੀ ਨੌਜਵਾਨਾਂ ਵੱਲੋਂ ਇਕ ਧਰਮਗੜ੍ਹ ਥਾਣੇ ਦੇ ਪੁਲਿਸ ਮੁਲਾਜ਼ਮ ਤੋਂ ਰਾਤ ਨੂੰ ਰਸਤੇ ਵਿਚ ਘੇਰ ਕੇ ਮੋਬਾਈਲ ਅਤੇ ਪੈਸੇ ਖੋ ਲਏ ਗਏ ਪੁਲਿਸ ਵੱਲੋਂ ਵਿਅਕਤੀਆ ਨੂੰ ਕ਼ਾਬੂ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਪਰ ਪੁਲਿਸ ਦੀ ਬੇਜ਼ਤੀ ਦੇ ਡਰ ਤੋਂ ਉਕਤ ਘਟਨਾ ਦੀ ਮੀਡੀਆ ਤੋਂ ਪੂਰੀ ਜਾਣਕਾਰੀ ਗੁਪਤ ਰੱਖੀ ਗਈ।