ਲੇਖਿਕਾ ਨੂਰਦੀਪ ਕੋਮਲ ਸਨਮਾਨਿਤ
ਔਰਤ ਦਿਵਸ ਮੌਕੇ ਲੇਖਿਕਾ ਨੂਰਦੀਪ ਕੋਮਲ ਸਨਮਾਨਿਤ
Publish Date: Mon, 09 Mar 2026 04:46 PM (IST)
Updated Date: Tue, 10 Mar 2026 04:03 AM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ ਨੌਜਵਾਨ ਲੇਖਿਕਾ ਨੂਰਦੀਪ ਕੋਮਲ ਦਾ ਔਰਤ ਦਿਵਸ ਮੌਕੇ ਸਨਮਾਨ ਕੀਤਾ ਗਿਆ। ਇਹ ਸਨਮਾਨ ਸੰਗਰੂਰ ਵਿੱਚ ਧੀਆਂ ਲਈ ਵਿਸ਼ੇਸ਼ ਉਪਰਾਲੇ ਕਰਨ ਵਾਲੀ ਸੰਸਥਾ ਧੀ ਪੰਜਾਬਣ ਮੰਚ ਵੱਲੋਂ ਕੀਤਾ ਗਿਆ। ਇਸ ਮੰਚ ਨੇ ਸ੍ਰੀ ਮਸਤੂਆਣਾ ਸਾਹਿਬ ਦੇ ਬੀਐਡ ਕਾਲਜ ਵਿਖੇ ਕੀਤੇ ਗਏ ਸਮਾਗਮ ਵਿੱਚ ਵੱਖ- ਵੱਖ ਖੇਤਰਾਂ ਚ ਆਪਣੀ ਪਛਾਣ ਬਣਾਉਣ ਵਾਲੀਆਂ 14 ਔਰਤਾਂ ਦਾ ਸਨਮਾਨ ਕੀਤਾ। ਸਮਾਗਮ ਵਿੱਚ ਡੀਜੀਪੀ ਪੰਜਾਬ (ਟਰੈਫਿਕ) ਅਮਰਦੀਪ ਸਿੰਘ ਰਾਏ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਮੁੱਖ ਮਹਿਮਾਨ ਦੀ ਭੂਮਿਕਾ ਰਮਨਪ੍ਰੀਤ ਕੌਰ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨ ਪੰਜਾਬ ਨੇ ਅਦਾ ਕੀਤੀ। ਇਨ੍ਹਾਂ ਤੋਂ ਇਲਾਵਾ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ,ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਵਪਾਰ ਮੰਡਲ ਸੰਗਰੂਰ, ਕੰਵਲਜੀਤ ਸਿੰਘ ਢੀਂਡਸਾ ਚੇਅਰਮੈਨ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਮਹਿਮਾਨਾਂ ਵਜੋਂ ਸ਼ਾਮਲ ਹੋਏ। ਹਾਲ ਦੀ ਘੜੀ ਨੂਰਦੀਪ ਕੋਮਲ ਇਲਾਕੇ ਦੀ ਨਾਮੀ ਸਿੱਖਿਆ ਸੰਸਥਾ ਵਿੱਚ ਸੀਨੀਅਰ ਕਲਰਕ ਵਜੋਂ ਸੇਵਾਵਾਂ ਨਿਭਾ ਰਹੇ ਹਨ।