ਪ੍ਰੀਖਿਆ ਦੀ ਤਿਆਰੀ ਸਾਂਝੀ ਜਿੰਮੇਵਾਰੀ' ਤਹਿਤ ਲਗਾਈ ਵਰਕਸ਼ਾਪ
ਪ੍ਰੀਖਿਆ ਦੀ ਤਿਆਰੀ ਸਾਂਝੀ ਜਿੰਮੇਵਾਰੀ' ਤਹਿਤ ਲਗਾਈ ਵਰਕਸ਼ਾਪ
Publish Date: Sun, 08 Feb 2026 05:26 PM (IST)
Updated Date: Mon, 09 Feb 2026 04:05 AM (IST)
ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮਾਪਿਆਂ ਦੀ ਦੂਜੀ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਬਾਠਾਂ ਵਿਖੇ ਬਹੁਤ ਹੀ ਉਤਸਾਹ ਨਾਲ ਆਯੋਜਿਤ ਕੀਤੀ ਗਈ। ਪ੍ਰੀਖਿਆ ਦੀ ਤਿਆਰੀ ਸਾਂਝੀ ਜਿੰਮੇਵਾਰੀ ਬੈਨਰ ਹੇਠ ਲਗਾਈ ਇਸ ਵਰਕਸ਼ਾਪ ਵਿੱਚ ਬੱਚਿਆਂ ਦੇ ਮਾਪਿਆਂ ਨੇ ਵਧ ਚੜ ਕੇ ਭਾਗ ਲਿਆ। ਇਸ ਮੌਕੇ ਹੈੱਡ ਟੀਚਰ ਅਮਨਜੋਤ ਕੌੜਾ ਅਤੇ ਸਕੂਲ ਇੰਚਾਰਜ ਰਣਧੀਰ ਸਿੰਘ ਨੇ ਸਿੱਖਿਆ ਦੇ ਖੇਤਰ ਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਬੇਮਿਸਾਲ ਕਾਰਜਾਂ ਦੀ ਜਾਣਕਾਰੀ ਮਾਪਿਆਂ ਨੂੰ ਦੇਣ ਦੇ ਨਾਲ-ਨਾਲ ਘਰ ਵਿੱਚ ਬੱਚਿਆਂ ਦੀ ਸਹੀ ਦੇਖ-ਭਾਲ ਕਰਨ ਤੇ ਪ੍ਰੀਖਿਆ ਦੀ ਤਿਆਰੀ ਵਿੱਚ ਉਹਨਾਂ ਦੀ ਭਰਪੂਰ ਮਦਦ ਕਰਨ ਦੀ ਪ੍ਰੇਰਨਾ ਦਿੱਤੀ। ਸਮੂਹ ਮਾਪਿਆਂ ਨੇ ਅਗਲੇ ਸੈਸ਼ਨ ਲਈ ਵੱਧ ਤੋਂ ਵੱਧ ਬੱਚੇ ਇਹਨਾਂ ਸਕੂਲਾਂ ਵਿੱਚ ਦਾਖਲ ਕਰਾਉਣ ਦਾ ਵੀ ਤਹੱਈਆ ਕੀਤਾ।