ਨੈਸ਼ਨਲ ਪਬਲਿਕ ਸਕੂਲ ਛਾਜਲੀ ’ਚ ਵਰਕਸ਼ਾਸ਼ ਲਾਈ
ਨੈਸ਼ਨਲ ਪਬਲਿਕ ਸਕੂਲ ਛਾਜਲੀ ’ਚ ਵਰਕਸ਼ਾਸ਼ ਪਾਈ
Publish Date: Sat, 24 Jan 2026 05:46 PM (IST)
Updated Date: Sun, 25 Jan 2026 04:10 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ ਨੈਸ਼ਨਲ ਪਬਲਿਕ ਸਕੂਲ ਛਾਜਲੀ ਵਿਚ ਨੈਸ਼ਨਲ ਐਜੂਕੇਸ਼ਨ ਪਾਲਿਸੀ–2020 ਦੇ ਸੰਬੰਧ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਮੋਨਿਕਾ ਮਾਨ (ਮੋਹਾਲੀ) ਵੱਲੋ ਲਈ ਗਈ। ਇਸ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਅਧਿਆਪਨ ਦੀਆਂ ਨਵੀਆਂ ਤਕਨੀਕਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਪ੍ਰਿੰਸੀਪਲ ਮਮਤਾ ਆਨੰਦ ਨੇ ਉਨ੍ਹਾਂ ਦਾ ਵਰਕਸ਼ਾਪ ਲਾਉਣ ਲਈ ਧੰਨਵਾਦ ਕਰਦਿਆਂ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਵਰਕਸ਼ਾਪ ਲਗਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਮਨਜ਼ੂਰ ਮੁਹੰਮਦ ਨੇ ਮੋਨਿਕਾ ਮਾਨ ਨੂੰ ਇੱਕ ਯਾਦਗਾਰੀ ਸਮਾਨ ਚਿੰਨ੍ਹ ਦਿੰਦਿਆਂ ਧੰਨਵਾਦ ਕੀਤਾ। ਅਤੇ ਉਨ੍ਹਾਂ ਦੇ ਕੰਮ ਲਈ ਸ਼ਲਾਘਾ ਕੀਤੀ।