ਪਿੰਡ ਸੰਗਤਪੁਰਾ ਵਿੱਚ ਨਹਿਰੀ ਪਾਇਪਲਾਈਨ ਪਾਉਣ ਦਾ ਕੰਮ ਸ਼ੁਰੁ
ਪਿੰਡ ਸੰਗਤਪੁਰਾ ਵਿੱਚ ਨਹਿਰੀ ਪਾਇਪਲਾਈਨ ਪਾਉਣ ਦਾ ਕੰਮ ਸ਼ੁਰੁ
Publish Date: Tue, 21 Apr 2026 06:49 PM (IST)
Updated Date: Wed, 22 Apr 2026 04:08 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਲਗਾਤਾਰ ਯਤਨਾਂ ਸਦਕਾ ਪਿੰਡ ਸੰਗਤਪੁਰਾ ਦੇ ਦੋ ਨਹਿਰੀ ਮੋਘਿਆਂ ਦੇ ਰਹਿੰਦੇ ਰਕਬੇ ਲਈ ਅੰਡਰਗਰਾਊਂਡ ਪਾਇਪ ਲਾਈਨ ਮਨਜ਼ੂਰ ਹੋ ਗਈ ਸੀ, ਜਿਸ ਦੇ ਕੰਮ ਦੀ ਸ਼ੁਰੂਆਤ ਮੰਤਰੀ ਚੀਮਾਂ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਮੌਕੇ ਓਐੱਸਡੀ ਤਪਿੰਦਰ ਸਿੰਘ ਸੋਹੀ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਸਬੰਧਿਤ ਅਫਸਰਾਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ।ਪਿੰਡ ਦੇ ਸਰਪੰਚ ਹਰਪਾਲ ਸਿੰਘ ਅਤੇ ਪਿੰਡ ਵਾਸੀਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ, ਕਿ ਮੰਤਰੀ ਚੀਮਾਂ ਵੱਲੋਂ ਪਿੰਡ ਸੰਗਤਪੁਰਾ ਦੇ ਚੋਹੁੰਪੱਖੀ ਵਿਕਾਸ ਲਈ ਖ਼ਜ਼ਾਨੇ ਦਾ ਮੂੰਹ ਸਦਾ ਖੁਲ੍ਹਾ ਹੈ। ਉਨ੍ਹਾਂ ਸਦਕਾ ਹੀ ਪਿੰਡ ਸੰਗਤਪੁਰਾ ਦਾ ਵਿਕਾਸ ਜ਼ੋਰਾਂ ਉੱਤੇ ਚੱਲ ਰਿਹਾ ਹੈ।