ਇਸਤਰੀ ਰਾਖਵਾਂ ਬਿੱਲ ਭਾਜਪਾ ਦੀ ਘਟੀਆਂ ਸੋਚ ਸਦਕਾ ਫੇਲ੍ਹ ਹੋਇਆ : ਚੀਮਾ
ਇਸਤਰੀ ਰਾਖਵਾਂ ਬਿੱਲ ਭਾਜਪਾ ਦੀ ਘਟੀਆਂ ਸੋਚ ਸਦਕਾ ਫੇਲ ਹੋਇਆ:ਚੀਮਾ
Publish Date: Sat, 18 Apr 2026 04:46 PM (IST)
Updated Date: Sun, 19 Apr 2026 04:04 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਸਦ ਵਿੱਚ ਫੇਲ੍ਹ ਹੋਇਆ ਇਸਤਰੀ ਰਾਖਵਾ ਕਰਨ ਦਾ ਬਿੱਲ ਭਾਜਪਾ ਪਾਰਟੀ ਦੀ ਗਲਤ ਨੀਤੀਆਂ ਤੇ ਗਲਤ ਸੋਚ ਦੇ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ 2011 ਦੀ ਮਰਦਮ ਸ਼ੁਮਾਰੀ ਦੇ ਆਧਾਰ ’ਤੇ ਇਸਤਰੀ ਰਾਖਵਾਂਕਰਨ ਬਣਾਉਣਾ ਚਾਹੁੰਦੀ ਹੈ ਜਦੋਂ ਕਿ 2027 ਵਿਚ ਨਵੀਂ ਮਰਦਮਸ਼ੁਮਾਰੀ ਹੋ ਰਹੀ ਹੈ। ਉਨ੍ਹਾਂ ਦੀ ਪਾਰਟੀ ਇਸਤਰੀ ਰਾਖਵਾਂਕਰਨ ਬਿੱਲ ਦੇ ਬਿਲਕੁਲ ਵਿਰੁੱਧ ਨਹੀਂ ਹੈ ਪਰ ਭਾਜਪਾ ਸਰਕਾਰ ਦੀ ਇਸ ਬਿੱਲ ਨੂੰ ਬਣਾਉਣ ਦੀ ਨੀਤੀ ਤੇ ਸੋਚ ਸਹੀ ਨਜ਼ਰ ਨਹੀਂ ਆ ਰਹੀ। 2027 ਵਿੱਚ ਡੀਲਿਮੀਟੇਸ਼ਨ ਐਕਟ ਆ ਰਿਹਾ ਹੈ ਜਿਸ ਦੇ ਆਧਾਰ ਉਤੇ 2029 ਜੇ ਚੋਣ ਹੋਣੀ ਹੈ ਇਸ ਕਰਕੇ 2027 ਦੇ ਸੈਨਸਸ ਨੂੰ ਆਧਾਰ ਮੰਨ ਕੇ ਰਿਜ਼ਰਵੇਸ਼ਨ ਦੇ ਲਾਗੂ ਕਰ ਦਿੱਤਾ ਜਾਵੇ ਤੇ ਡੀਲਿਮਟੇਸ਼ਨ ਲਾਗੂ ਕਰਨ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਸਾਰਾ ਦੇਸ਼ ਇਸ ਦੇ ਹੱਕ ਚ ਹੋਵੇਗਾ। ਜੇਕਰ ਫਿਰ ਵੀ ਭਾਜਪਾ ਸਰਕਾਰ ਔਰਤ ਪੱਖੀ ਤਾਂ ਸਭ ਤੋਂ ਪਹਿਲਾਂ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਔਰਤ ਨੂੰ ਬਣਾਇਆ ਜਾਵੇ ਅਤੇ ਦੇਸ਼ ਦੇ ਗ੍ਰਹਿ ਵਿਭਾਗ ਨੂੰ ਕਿਸੇ ਔਰਤ ਦੇ ਹੱਥ ਦੇਣਾ ਚਾਹੀਦਾ ਹੈ, ਫਿਰ ਹੀ ਮੰਨਿਆ ਜਾਵੇਗਾ ਕਿ ਭਾਜਪਾ ਔਰਤਾਂ ਦੇ ਪੱਖ ਦੀ ਗੱਲ ਕਰ ਰਹੀ ਹੈ। ਭਾਰਤ ਜਨਤਾ ਪਾਰਟੀ ਆਪਣੇ ਕੋਲ ਚੁਣਿੰਦਾ ਰਾਜਾਂ ਦੇ ਰਾਹੀਂ ਆਪਣੇ ਕੋਲ ਚੁਨਿੰਦਾ ਰਾਜਾਂ ਦੇ ਰਾਹੀਂ ਛੋਟੇ ਸਟੇਟ ਦੀ ਡੈਮੋਕਰੇਸੀ ਨੂੰ ਖਤਮ ਕਰਨਾ ਚਾਹੁੰਦੀ ਸੀ। ਵਨ ਨੇਸ਼ਨ ਵਨ ਚੋਣ ਦੀ ਵੀ ਗੱਲ ਕੀਤੀ ਜਾ ਰਹੀ ਪਰ ਇਸ ਨਾਲ ਪੰਜਾਬ ਦੀ ਇਲੈਕਸ਼ਨ 29 ਵਿੱਚ ਕਰਵਾਉਣ ਨਾਲ ਪੰਜਾਬ ਦੀ ਸੰਵਿਧਾਨਿਕ ਹੱਕ ਉੱਤੇ ਡਾਕਾ ਹੋਵੇਗਾ। ਭਾਜਪਾ ਦੀ ਸੰਸਦ ਦੇ ਵਿੱਚ ਪਹਿਲੀ ਵਾਰ ਸਭ ਤੋਂ ਵੱਡੀ ਹਾਰ ਹੋਈ ਹੈ ਇਹ ਉਸਦੀ ਨੀਅਤ ਅਤੇ ਨੀਤੀ ਦਾ ਘਟੀਆਪਣ ਦਾ ਸਬੂਤ ਹੈ। ਮੰਤਰੀਆਂ ਅਤੇ ਸੰਸਦਾਂ ਉੱਤੇ ਕੀਤੀ ਜਾ ਰਹੀ ਈਡੀ ਦੀ ਰੇਡ ਬਾਰੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜਿਸ ਤੋ ਦੇਸ਼ ਦੀ ਡੈਮੋਕਰੇਸੀ ਨੂੰ ਖਤਰਾ ਹੈ ਉਹ ਹਮੇਸ਼ਾ ਹੀ ਆਪਣੀਆਂ ਏਜੰਸੀਆਂ ਦਾ ਸਹਾਰਾ ਲੈ ਕੇ ਜਦੋਂ ਵੀ ਕਿਸੇ ਸੂਬੇ ਵਿੱਚ ਚੋਣਾਂ ਦਾ ਮਾਹੌਲ ਬਣਦਾ ਹੈ ਤਾਂ ਉਹ ਡਰਾ ਕੇ ਧਮਕਾ ਕੇ ਲੋਕਾਂ ਨੂੰ ਜਾਂ ਉਥੋਂ ਦੇ ਨੁਮਾਇੰਦਿਆਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਉਹਨਾਂ ਨੂੰ ਵੋਟ ਨਹੀਂ ਪਾਉਣਗੇ। ਭਾਰਤੀ ਜਨਤਾ ਪਾਰਟੀ ਈਡੀ ਅਤੇ ਸੀਬੀਆਈ ਦੇ ਰਾਹੀਂ ਡਰਾ ਕੇ ਧਮਕਾ ਕੇ ਅਪੋਜੀਸ਼ਨ ਪਾਰਟੀਆਂ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਉਸਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ।