ਮਹਿਲਾ ਦਿਵਸ ਮੌਕੇ ਕਿੱਤਾਕਾਰੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ
ਮਹਿਲਾ ਦਿਵਸ ਮੋਕੇ ਕਿੱਤਾ ਕਾਰੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ
Publish Date: Sun, 08 Mar 2026 05:33 PM (IST)
Updated Date: Sun, 08 Mar 2026 05:36 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸਥਾਨਕ ਬੀਡੀਪੀਓ ਦਫ਼ਤਰ ਵਿਖੇ ‘ਅਪਣਾ ਕਾਰੋਬਾਰ ਆਪਣੀ ਪਹਿਚਾਣ’ ਦੇ ਬੈਨਰ ਹੇਠ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਦੇ ਪੀਏ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ, ਸੀਨੀਅਰ ਆਪ ਆਗੂ ਹਰਜਿੰਦਰ ਸਿੰਘ ਮਿੰਟੂ ਜੋੜਾਮਾਜਰਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਆਪਣੇ ਉਦਮ ਨਾਲ ਸਮਾਜ ਵਿਚ ਮਿਸਾਲ ਬਣੀਆਂ ਸੈਂਕੜੇ ਮਹਿਲਾਵਾਂ ਉਦਮੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਪੀਐੱਮ ਬਲਾਕ ਪਟਿਆਲਾ ਤੇ ਸਮਾਣਾ ਦੇ ਵਰੁਣ ਪਰਾਸ਼ਰ, ਪਿੰਕੂ ਸਿੰਗਲਾ, ਬਲਾਕ ਐੱਮਆਈਐੱਸ ਰਵਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਜੀਵਕਾ ਮਿਸ਼ਨ ਤਹਿਤ ਵਿਚ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਵੱਖ-ਵੱਖ ਸਮੂਹਾਂ ਦੇ ਨਾਲ ਕਾਫੀ ਸਮੇਂ ਤੋਂ ਪਹਿਲਾ ਜੁੜੀਆਂ ਹੋਈਆਂ ਹਨ। ਪੰਜਾਬ ਰਾਜ ਦਿਹਾਤੀ ਜੀਵਕਾ ਮਿਸ਼ਨ ਉਨ੍ਹਾਂ ਸਮੂਹਾਂ ’ਚੋਂ ਲੋੜਬੰਦ ਔਰਤਾਂ ਨੂੰ ਸਿਖਲਾਈ ਦਿਵਾ ਕੇ ਉਨ੍ਹਾਂ ਨੂੰ ਸਹਾਇਕ ਕੰਮਾਂ ਨਾਲ ਜੋੜਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਨੇ ਪਹੁੰਚੀਆਂ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੀਆਰ ਐੱਸਐੱਲਐੱਮ ਸਕੀਮ ਚਲਾ ਕੇ ਔਰਤਾਂ ਨੂੰ ਹਰ ਖੇਤਰ ਚ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਹਰਦੀਪ ਸਿੰਘ ਚੀਮਾ, ਜ਼ਿਲ੍ਹਾ ਪ੍ਰੀਸਦ ਮੈਂਬਰ ਮਨਜੀਤ ਕੌਰ, ਕੋਆਰਡੀਨੇਟਰ ਅਸ਼ੋਕ ਕੁਮਾਰ, ਰਾਮਕੇਸ਼ ਸ਼ਰਮਾ, ਸੀਮਾ ਰਾਣੀ, ਵਰੁਣ ਚੋਪੜਾ, ਬਲਾਕ ਪ੍ਰਧਾਨ ਸੁਨੈਣ ਮਿੱਤਲ, ਰਵੀ ਰੰਧਾਵਾ, ਰਮੀ ਸ਼ਰਮਾ, ਰਵਿੰਦਰ ਸੋਹਲ, ਗੁਰਵਿੰਦਰ ਸਿੰਘ, ਬੱਬੂ ਬਰਾੜ ਆਦਿ ਹਾਜ਼ਰ ਸਨ।