ਸਹੁਰਿਆਂ ਤੋ ਪਰੇਸ਼ਾਨ ਔਰਤ ਨੇ ਖੁਦ ਨੂੰ ਲਾਈ ਅੱਗ
ਸਹੁਰਿਆਂ ਤੋ ਪ੍ਰੇਸ਼ਾਨ ਔਰਤ ਨੇ ਖੁਦ ਨੂੰ ਲਾਈ ਅੱਗ
Publish Date: Sat, 21 Mar 2026 04:47 PM (IST)
Updated Date: Sun, 22 Mar 2026 04:07 AM (IST)
ਪਤੀ ਅਤੇ ਸੱਸ ਖ਼ਿਲਾਫ ਮਾਮਲਾ ਦਰਜ
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸਹੁਰਿਆਂ ਤੋ ਪਰੇਸ਼ਾਨ ਔਰਤ ਨੇ ਖੁ਼ਦ ਨੂੰ ਅੱਗ ਲਾ ਲਈ, ਜਿਸਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਪੀੜਤ ਔਰਤ ਦੇ ਪਤੀ ਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਥਾਣਾ ਸਦਰ ਧੂਰੀ ਦੀ ਪੁਲਿਸ ਕੋਲ ਲਿਖਵਾਏ ਬਿਆਨਾਂ ਵਿਚ ਅਮਨਜੋਤ ਕੌਰ (29) ਵਾਸੀ ਪਲਾਸੌਰ ਨੇ ਦੱਸਿਆ ਕਿ ਉਸਦਾ ਪਤੀ ਸ਼ਰਨਜੀਤ ਸਿੰਘ ਜੋ ਕਿ ਫੌ਼ਜ ਵਿਚ ਨੌਕਰੀ ਕਰਦਾ ਹੈ। ਉਸਦਾ ਪਤੀ ਉਸਨੂੰ ਪਤਨੀ ਵਾਲਾ ਅਧਿਕਾਰ ਨਹੀਂ ਦੇ ਰਿਹਾ ਤੇ ਉਸਤੋਂ ਬਾਅਦ ਉਸਦੀ ਸੱਸ ਸੁਖਵਿੰਦਰ ਕੌਰ ਵੀ ਅਕਸਰ ਉਸਨੂੰ ਤਾਨੇ ਮੇਹਣੇ ਮਾਰਕੇ ਉਸਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੀ ਰਹਿੰਦੀ ਹੈ। ਇਸਤੋਂ ਇਲਾਵਾ ਉਸਨੂੰ ਘਰ ਦੇ ਕੰਮਕਾਜ ਲਈ ਵੀ ਦਬਾਅ ਬਣਾਇਆ ਜਾਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਪਹਿਲਾਂ ਉਸਨੇ ਗਲ ਫਾਹਾ ਲੈਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਹ ਬਚ ਗਈ। ਇਸ ਮਗਰੋ ਉਸਨੇ ਆਪਣੇ ਆਪ ਨੂੰ ਅੱਗ ਲਾ ਲਈ। ਉਸਨੂੰ ਗੰਭੀਰ ਹਾਲਤ ’ਚ ਨਾਭਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਥਾਣਾ ਸਦਰ ਧੂਰੀ ਦੀ ਪੁਲਿਸ ਨੇ ਅਮਨਜੋਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪਤੀ ਸ਼ਰਨਜੀਤ ਸਿੰਘ ਤੇ ਉਸਦੀ ਮਾਤਾ ਸੁਖਵਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।