ਸੂਬਾਈ ਖੇਡਾਂ ਦੀਆਂ ਜੇਤੂ ਟੀਮਾਂ ਦਾ ਰੱਤੋਕੇ ਵਿਖੇ ਕੀਤਾ ਸਨਮਾਨ
ਸੂਬਾਈ ਖੇਡਾਂ ਦੀਆਂ ਜੇਤੂ ਟੀਮਾਂ ਦਾ ਰੱਤੋਕੇ ਵਿਖੇ ਕੀਤਾ ਸਨਮਾਨ
Publish Date: Fri, 27 Feb 2026 05:59 PM (IST)
Updated Date: Sat, 28 Feb 2026 04:02 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : 45ਵੀਆਂ ਅੰਤਰ ਜ਼ਿਲ੍ਹਾ ਖੇਡਾਂ ਦੇ ਸਟੇਟ ਪੱਧਰੀ ਖੋ-ਖੋ ਮੁਕਾਬਲਿਆ ਵਿਚ 23 ਜ਼ਿਲ੍ਹਿਆਂ ਦੀਆਂ ਖੋ-ਖੋ ਦੀਆਂ ਅੰਡਰ 11 ਟੀਮਾਂ ਨੇ ਭਾਗ ਲਿਆ। ਇਹ ਮੁਕਾਬਲੇ ਲਗਾਤਾਰ ਤਿੰਨ ਦਿਨ ਜਾਰੀ ਰਹੇ। ਸੰਗਰੂਰ ਜ਼ਿਲ੍ਹੇ ਨੇ ਲੜਕੇ ਤੇ ਲੜਕੀਆਂ ਦੋਵਾਂ ਵਰਗਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਲੜਕੀਆਂ ਨੇ ਜਿੱਤ ਦਰਜ਼ ਕਰਦਿਆਂ ਸੁਨਹਿਰੀ ਟਰਾਫੀ ’ਤੇ ਕਬਜ਼ਾ ਕੀਤਾ ਤੇ ਲੜਕਿਆਂ ਨੇ ਰਾਜ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ। ਲੜਕਿਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਬਰਨਾਲਾ, ਫਿਰੋਜਪੁਰ, ਫਾਜ਼ਿਲਕਾ,ਮੋਗਾ,ਲੁਧਿਆਣਾ,ਬਠਿੰਡਾ ਜ਼ਿਲ੍ਹਿਆਂ ਨੂੰ ਮਾਤ ਦਿੱਤੀ। ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਪਠਾਨਕੋਟ, ਫਾਜ਼ਿਲਕਾ, ਗੁਰਦਾਸਪੁਰ, ਬਠਿੰਡਾ, ਫਿਰੋਜਪੁਰ ਜ਼ਿਲ੍ਹਿਆਂ ਨੂੰ ਗਹਿ ਗੱਚ ਮੁਕਾਬਲਿਆਂ ਵਿੱਚ ਹਰਾਇਆ। ਸੰਗਰੂਰ ਜ਼ਿਲ੍ਹੇ ਦੀ ਲੜਕੀਆਂ ਦੀ ਟੀਮ ਵਿੱਚ ਰੱਤੋਕੇ ਸਕੂਲ ਦੀਆਂ ਅੱਠ ਖਿਡਾਰਨਾ ਅਤੇ ਲੜਕਿਆਂ ਦੀ ਟੀਮ ਵਿੱਚ ਰੱਤੋਕੇ ਸਕੂਲ ਦੇ 8 ਖਿਡਾਰੀਆਂ ਨੇ ਭਾਗ ਲਿਆ। ਇਹਨਾ ਸੂਬਾ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਰੱਤੋਕੇ ਦੇ ਸਾਰੇ ਖਿਡਾਰੀਆਂ ਨੂੰ ਨਗਰ ਪੰਚਾਇਤ,ਸਕੂਲ ਵੈਲਫੇਅਰ ਕਮੇਟੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਸਰਪੰਚ ਹਰਦੀਪ ਕੌਰ ਨੇ ਸਮੂਹ ਖਿਡਾਰੀਆਂ,ਟੀਮ ਕੋਚ ਅੰਮ੍ਰਿਤਪਾਲ ਸਿੰਘ, ਜਗਜੀਵਨ ਸਿੰਘ ਅਤੇ ਸਕੂਲ ਸਟਾਫ ਦੀ ਪ੍ਰਸੰਸਾ ਕੀਤੀ। ਸਕੂਲ ਵੈਲਫੇਅਰ ਕਮੇਟੀ ਪ੍ਰਧਾਨ ਗਿਆਨ ਸਿੰਘ ਭੁੱਲਰ ਅਤੇ ਮਨਜੀਤ ਸਿੰਘ ਨੇ ਖਿਡਾਰੀਆਂ ਨੂੰ ਸ਼ਾਬਾਸ਼ ਦਿੰਦਿਆਂ ਅੱਗੇ ਤੋਂ ਹੋਰ ਮਿਹਨਤ ਕਰਨ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਮਾਸਟਰ ਬੰਤਾ ਸਿੰਘ ਨੇ ਇਸ ਜਿੱਤ ਦਾ ਸਿਹਰਾ ਕੋਚ ਅੰਮ੍ਰਿਤਪਾਲ ਅਤੇ ਜਗਜੀਵਨ ਸਿੰਘ ਨੂੰ ਦਿੰਦਿਆਂ ਸਮੂਹ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਹਰ ਬਣਦਾ ਸਹਿਯੋਗ ਦੇਣ ਦਾ ਪ੍ਰਣ ਕੀਤਾ।ਖੋ-ਖੋ ਇੰਚਾਰਜ ਰਣਜੀਤ ਸਿੰਘ ਅਤੇ ਸੁਨੀਲ ਕੁਮਾਰ ਨੇ ਕਿਹਾ ਕਿ ਰੱਤੋਕੇ ਸਕੂਲ ਅੱਗੇ ਤੋਂ ਵੀ ਖੋ-ਖੋ ਵਿੱਚ ਸਫਲਤਾ ਦੀ ਮੁਹਿੰਮ ਜਾਰੀ ਰੱਖੇਗਾ।ਇਸ ਮੌਕੇ ਮੈਂਬਰ ਪੰਚਾਇਤ ਰਣਜੋਧ ਸਿੰਘ,ਸਲਵਿੰਦਰ ਸਿੰਘ ਮਨੀ,ਸੁਖਦੇਵ ਸਿੰਘ ਸ਼ੇਗਾ, ਮੰਗਲ ਸਿੰਘ ਫੌਜੀ,ਕੁਲਦੀਪ ਕਾਲੀ,ਗੁਰਚਰਨ ਸਿੰਘ,ਮਨਜੀਤ ਫੌਜੀ,ਵਿਜੇ ਸਾਹੋਕੇ,ਜਗਪਾਲ ਸਾਹੋਕੇ ਕੁਲਦੀਪ ਕੌਰ ਸਾਬਕਾ ਸਰਪੰਚ, ਰਛਪਾਲ ਸਿੰਘ ਅਤੇ ਸਕੂਲ ਸਟਾਫ ਅਮਰਿੰਦਰ ਕੌਰ,ਚਰਨਜੀਤ ਕੌਰ,ਸੁਖਪਾਲ ਸਿੰਘ, ਅਜੀਤਪਾਲ ਸਿੰਘ, ਰੇਨੂੰ ਸਿੰਗਲਾ,ਕਾਕਾ ਸਿੰਘ,ਬਿੱਟੂ ਸਿੰਘ,ਜਸਵਿੰਦਰ ਸਿੰਘ, ਸਤਪਾਲ ਕੌਰ ਅਤੇ ਰਣਜੀਤ ਕੌਰ ਹਾਜ਼ਰ ਸਨ।ਕਰਮਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।