ਲੋੜਵੰਦ ਵਿਅਕਤੀ ਨੂੰ ਭੇਟ ਕੀਤੀ ਵਹੀਲ ਚੇਅਰ
ਲੋੜਵੰਦ ਵਿਅਕਤੀ ਨੂੰ ਭੇਂਟ ਕੀਤੀ ਗਈ ਵਹੀਲ ਚੇਅਰ
Publish Date: Tue, 03 Mar 2026 04:16 PM (IST)
Updated Date: Tue, 03 Mar 2026 04:20 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ: ਮਾਨਵ ਸੇਵਾ ਉੱਤਮ ਸੇਵਾ ਸੰਸਥਾ ਨਾਭਾ ਵੱਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਵਧ ਚੜ੍ਹ ਕੇ ਕੀਤੇ ਜਾਂਦੇ ਹਨ। ਉੱਥੇ ਹੀ ਸੰਸਥਾ ਵੱਲੋਂ ਮੈਡੀਕਲ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਇਸ ਲੜੀ ਦੇ ਤਹਿਤ ਪਿੰਡ ਸੰਗਤਪੁਰਾ ਭੌਂਕੀ ਦਾ ਲੋੜਵੰਦ ਵਿਅਕਤੀ ਜਗਦੇਵ ਸਿੰਘ ਪੁੱਤਰ ਬੰਤ ਸਿੰਘ ਨੂੰ ਸੰਸਥਾ ਵੱਲੋਂ ਵਹੀਲ ਚੇਅਰ ਭੇਟ ਕੀਤੀ ਗਈ। ਸੰਸਥਾ ਦੇ ਮੁੱਖ ਅਹੁਦੇਦਾਰ ਵਿਕਾਸ ਮਿੱਤਲ ਅਤੇ ਸੁਨੀਲ ਗੁਪਤਾ ਨੇ ਦੱਸਿਆ ਕਿ ਇਹ ਪਰਿਵਾਰ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਸੀ ਅਤੇ ਇਸ ਨਾਲ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਸਾਨੂੰ ਦੱਸਣ ਮੁਤਾਬਿਕ ਲੋੜਵੰਦ ਵਿਅਕਤੀ ਦੀ ਮਦਦ ਕੀਤੀ ਗਈ ਹੈ। ਸੰਸਥਾ ਵੱਲੋਂ ਸਹਿਯੋਗੀ ਲੋਕਾਂ ਵੱਲੋ ਸਹਿਯੋਗ ਦੇਣ ਤੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਅੰਕੁਰ ਸਿੰਗਲਾ, ਰਵਿੰਦਰ ਸਿੰਘ, ਨਰਿੰਦਰ ਮੋਹਣ ਸ਼ਰਮਾ, ਦੀਪਕ ਕੁਮਾਰ, ਵਰੁਣ ਸਿੰਗਲਾ, ਸਾਹਿਲ ਗੁਪਤਾ, ਕਰਨ ਸਿੰਗਲਾ ਹਾਜ਼ਰ ਸਨ।