ਸਾਈਕਲਿੰਗ ਨੂੰ ਪਿੰਡਾਂ ਚ, ਉਤਸ਼ਾਹਤ ਕਰਨ ਲਈ ਕਰਾਂਗੇ ਉਪਰਾਲੇ: ਮਹੰਤ ਅੰਮ੍ਰਿਤ ਬਣ
ਸਾਈਕਲਿੰਗ ਨੂੰ ਪਿੰਡਾਂ ਚ, ਉਤਸ਼ਾਹਤ ਕਰਨ ਲਈ ਕਰਾਂਗੇ ਉਪਰਾਲੇ: ਮਹੰਤ ਅੰਮ੍ਰਿਤ ਬਣ
Publish Date: Sat, 24 Jan 2026 05:41 PM (IST)
Updated Date: Sun, 25 Jan 2026 04:10 AM (IST)

- ਅੰਮ੍ਰਿਤ ਬਣ ਵੱਲੋਂ ਸਾਈਕਲਿੰਗ ਨਾਲ ਸਬੰਧਤ ਖਿਡਾਰੀਆਂ ਅਤੇ ਪ੍ਰਮੋਟਰਾਂ ਨਾਲ ਕੀਤੀ ਵਿਚਾਰ ਚਰਚਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਕਾਇਮੀ ਮੁਕਾਮ ਸਮਾਧ ਵੱਡਾ ਡੇਰਾ, ਰੋਝਾਂ ਪੱਤੀ, ਪਿੰਡ ਛਾਜਲੀ ਵਿਖੇ ਡੇਰੇ ਦੇ ਮਹੰਤ ਸ਼੍ਰੀ ਅੰਮ੍ਰਿਤ ਬਣ ਦੀ ਅਗਵਾਈ ਹੇਠ ਬਾਬਾ ਸ਼੍ਰੀ ਨੰਦ ਬਣ ਦੀ ਬਰਸੀ ਮੌਕੇ ਸਾਲਾਨਾ ਭੰਡਾਰਾ ਕਰਵਾਇਆ ਗਿਆ। ਭੰਡਾਰੇ ਉਪਰੰਤ ਗੱਦੀ ਨਸ਼ੀਨ ਮਹੰਤ ਅੰਮ੍ਰਿਤ ਬਣ ਤੇ ਸੰਤ ਅਮਰਜੀਤ ਬਣ ਨੇ ਸਾਈਕਲਿੰਗ ਨਾਲ ਸਬੰਧਤ ਖਿਡਾਰੀਆਂ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰਮੋਟਰਾਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤਾ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿਚ ਖ਼ਾਸ ਕਰ ਕੇ ਪਿੰਡ ਪੱਧਰ ’ਤੇ ਖੇਡਾਂ ਖ਼ਾਸ ਕਰ ਕੇ ਸਾਈਕਲਿੰਗ ਨੂੰ ਵੱਧ ਤੋਂ ਵੱਧ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਿੰਡਾਂ ਦੇ ਨੌਜਵਾਨ ਆਪਣੀ ਕਾਬਲੀਅਤ ਨੂੰ ਨਿਖਾਰ ਕੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣਾ ਤੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ। ਮਹੰਤ ਅੰਮ੍ਰਿਤ ਬਣ ਨੇ ਕਿਹਾ ਕਿ ਖੇਡਾਂ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ ਨਾਲ ਅਨੁਸ਼ਾਸਨ, ਸਹਿਯੋਗ ਅਤੇ ਸਿਹਤਮੰਦ ਜੀਵਨ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਨੇ ਪਿੰਡਾਂ ਦੇ ਖਿਡਾਰੀਆਂ ਨੂੰ ਪੂਰਾ ਸਮਰਥਨ ਦੇਣ ਅਤੇ ਖੇਡ ਮੈਦਾਨਾਂ, ਸਹੂਲਤਾਂ ਅਤੇ ਟਰੇਨਿੰਗ ਸਬੰਧੀ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਦੀ ਗੱਲ ’ਤੇ ਜ਼ੋਰ ਦਿੱਤਾ। ਜ਼ਿਲ੍ਹਾ ਸੰਗਰੂਰ ਸਾਈਕਲਿੰਗ ਐਸੋਸੀਏਸ਼ਨ ਦੇ ਅਹੁਦੇਦਾਰ ਬ੍ਰਿਜ ਅਸ਼ੋਕ ਅਰੋੜਾ, ਸੁਖਨੈਬ ਸਿੰਘ, ਕਮਲਪ੍ਰੀਤ ਸਿੰਘ ਘੁਮਾਣ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰੇ ਦੌਰਾਨ ਮਹੰਤ ਅੰਮ੍ਰਿਤ ਬਣ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਉਦਮੀ ਖਿਡਾਰੀਆਂ ਨੂੰ ਅੱਗੇ ਵਧਣ ਲਈ ਭਰਪੂਰ ਸਹਿਯੋਗ ਦਿੱਤਾ ਜਾਵੇਗਾ।