ਪ੍ਰਾਇਮਰੀ ਸਕੂਲ ਭੜੀ ਪਨੈਚਾਂ ਨੂੰ ਬੈਂਕ ਵੱਲੋਂ ਵਾਟਰ ਕੂਲਰ ਤੇ ਸਾਮਾਨ ਭੇਂਟ
ਪ੍ਰਾਇਮਰੀ ਸਕੂਲ ਭੜੀ ਪਨੈਚਾਂ ਨੂੰ ਬੈਂਕ ਵੱਲੋਂ ਵਾਟਰ ਕੂਲਰ ਤੇ ਸਾਮਾਨ ਭੇਂਟ
Publish Date: Sun, 22 Mar 2026 05:36 PM (IST)
Updated Date: Sun, 22 Mar 2026 05:40 PM (IST)
ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਪਟਿਆਲਾ : ਸਿੱਖਿਆ ਬਲਾਕ ਭਾਦਸੋਂ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਭੜੀ ਪਨੈਚਾਂ ਨੂੰ ਆਈਡੀਬੀਆਈ ਬੈਂਕ ਭਾਦਸੋਂ ਵੱਲੋਂ ਬੱਚਿਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਪੀਣ ਵਾਲੇ ਪਾਣੀ ਲਈ ਵਾਟਰ ਕੂਲਰ, ਅਲਮਾਰੀ ਤੇ ਦੋ ਪੱਖੇ ਦਾਨ ਵਜੋਂ ਭੇਂਟ ਕੀਤੇ। ਇਸ ਸਮੇਂ ਸ਼ਾਖਾ ਪ੍ਰਬੰਧਕ ਸ਼ਲਬ ਸੋਨਕਰ, ਬੈਂਕ ਮੈਨੇਜਰ ਮਨੀਸ਼ ਕੁਮਾਰ ਜਿੰਦਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਉਨ੍ਹਾਂ ਦਾ ਸਕੂਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਬੈਂਕ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਸਮੇਂ ਸਕੂਲ ਮੁਖੀ ਜਸਵੰਤ ਸਿੰਘ ਟਿਵਾਣਾ ਵੱਲੋਂ ਬੈਂਕ ਅਧਿਕਾਰੀਆਂ ਅਤੇ ਬਲਾਕ ਅਫਸਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਸਮੇਂ ਸੈਂਟਰ ਹੈੱਡ ਟੀਚਰ ਜਸਪਾਲ ਸਿੰਘ ਚਹਿਲ, ਬੀਆਰਸੀ ਜਸਵਿੰਦਰ ਸਿੰਘ ,ਪੰਚ ਸਰਬਜੀਤ ਸਿੰਘ, ਗੁਰਸੇਵਕ ਸਿੰਘ, ਲਖਬੀਰ ਸਿੰਘ, ਗੁਰਪ੍ਰੀਤ ਕੌਰ ਤੇ ਬੱਚੇ ਹਾਜ਼ਰ ਸਨ।