23 ਕੇਸ ਦਰਜ ਕਰਕੇ 30 ਮੁਲਜ਼ਮ ਕੀਤੇ ਗ੍ਰਿਫ਼ਤਾਰ
ਯੁੱਧ ਨਸ਼ਿਆਂ ਵਿਰੁੱਧ; 23 ਕੇਸ ਦਰਜ, 30 ਮੁਲਜ਼ਮ ਗ੍ਰਿਫਤਾਰ
Publish Date: Sat, 07 Feb 2026 06:53 PM (IST)
Updated Date: Sun, 08 Feb 2026 04:09 AM (IST)

ਨਸ਼ਾ ਤਸਕਰ ਦੀ 2,20,000 ਰੁਪਏ ਦੇ ਮੁੱਲ ਦੀ ਜਾਇਦਾਦ ਫਰੀਜ਼ ਕਰਵਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 1 ਫਰਵਰੀ ਤੋਂ 6 ਫਰਵਰੀ ਤਕ ਡਰੱਗ ਦੇ 17 ਕੇਸ ਦਰਜ ਕਰ ਕੇ 24 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਤੇ ਉਨ੍ਹਾਂ ਕੋਲੋਂ 250 ਗ੍ਰਾਮ ਹੈਰੋਇਨ, 02 ਕਿੱਲੋ 500 ਗ੍ਰਾਮ ਭੁੱਕੀ, 100 ਗ੍ਰਾਮ ਗਾਂਜਾ, 11 ਨਸ਼ੀਲੇ ਟੀਕੇ ਤੇ 310 ਨਸ਼ੀਲੀਆਂ ਗੋਲ਼ੀਆਂ ਬਰਾਮਦ ਕਰਵਾਈਆਂ ਗਈਆਂ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 06 ਕੇਸ ਦਰਜ ਕਰ ਕੇ 06 ਮੁਲਜ਼ਮਾਂ ਨੂੰ ਕਾਬੂ ਕਰ ਕੇ 40.500 ਲੀਟਰ ਸ਼ਰਾਬ ਠੇਕਾ ਦੇਸੀ, 06 ਲੀਟਰ ਸ਼ਰਾਬ ਨਜਾਇਜ਼, 36 ਲੀਟਰ ਸ਼ਰਾਬ ਅੰਗਰੇਜ਼ੀ ਅਤੇ 75 ਲੀਟਰ ਲਾਹਣ ਬਰਾਮਦ ਕੀਤੀ ਗਈ। ਥਾਣਾ ਭਵਾਨੀਗੜ੍ਹ ਨੇ 1 ਕਥਿਤ ਨਸ਼ਾ ਤਸਕਰ ਦੀ 2,20,000 ਰੁਪਏ ਦੇ ਮੁੱਲ ਦੀ ਜਾਇਦਾਦ ਫਰੀਜ਼ ਕਰਵਾਈ ਅਤੇ ਥਾਣਾ ਸੰਗਰੂਰ ਤੇ ਮੂਨਕ ਦੇ ਇਲਾਕੇ ਵਿਚ ਚੋਰੀਆਂ/ਲੁੱਟਾਂ-ਖੋਹਾਂ ਕਰਨ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 1 ਮੋਬਾਈਲ ਫੋਨ ਤੇ 1 ਲੱਖ 75 ਹਜ਼ਾਰ ਰੁਪਏ ਬਰਾਮਦ ਕੀਤੇ। ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ ਕਰ ਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਅਰਸੇ ਦੌਰਾਨ ਵੱਖ ਵੱਖ ਗਜ਼ਟਿਡ ਅਫਸਰਾਂ ਵੱਲੋਂ 32 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।