ਹਲਕਾ ਘਨੌਰ ਦੇ ਪਿੰਡ ਉਂਟਸਰ ਤੋਂ ਦੋ ਦਰਜਨ ਪਰਿਵਾਰ ਭਾਜਪਾ ’ਚ ਸ਼ਾਮਲ
ਹਲਕਾ ਘਨੌਰ ਦੇ ਪਿੰਡ ਉਂਟਸਰ ਤੋਂ ਦੋ ਦਰਜਨ ਪਰਿਵਾਰ ਭਾਜਪਾ ਵਿੱਚ ਸ਼ਾਮਿਲ
Publish Date: Thu, 12 Mar 2026 06:12 PM (IST)
Updated Date: Thu, 12 Mar 2026 06:15 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਹਲਕਾ ਘਨੌਰ ਦੇ ਪਿੰਡ ਉਂਟਸਰ ’ਚ ਭਾਰਤੀ ਜਨਤਾ ਪਾਰਟੀ ਦੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ’ਚ ਭਾਜਪਾ ਦੇ ਹਲਕਾ ਇੰਚਾਰਜ ਘਨੌਰ ਵਿਕਾਸ ਸ਼ਰਮਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪਿੰਡ ਉਂਟਸਰ ਤੋਂ ਆਮ ਆਦਮੀ ਪਾਰਟੀ ਦੇ ਦੋ ਦਰਜਨ ਸਮਰਥਕਾਂ ਨੇ ਆਪ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ’ਚ ਸ਼ਮੂਲੀਅਤ ਕੀਤੀ। ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਪਾਰਟੀ ’ਚ ਸ਼ਾਮਲ ਹੋਏ ਆਗੂਆਂ ਨੂੰ ਪਾਰਟੀ ਦਾ ਪਟਕਾ ਪੁਆ ਕੇ ਪਾਰਟੀ ’ਚ ਸ਼ਾਮਲ ਕੀਤਾ ਅਤੇ ਜੀ ਆਇਆ ਕਿਹਾ। ਇਸ ਮੌਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਮੋਗਾ ਵਿਚ ਹੋਣ ਵਾਲੀ ਰੈਲੀ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਾਰੇ ਵਰਕਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਵੱਡੀ ਗਿਣਤੀ ’ਚ ਮੋਗਾ ਰੈਲੀ ਵਿਚ ਸ਼ਿਰਕਤ ਕਰਨਗੇ ਅਤੇ ਰੈਲੀ ਨੂੰ ਕਾਮਯਾਬ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨਗੇ। ਹਲਕਾ ਇੰਚਾਰਜ ਘਨੌਰ ਵਿਕਾਸ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਮੋਗਾ ਰੈਲੀ ਪੰਜਾਬ ’ਚ ਇਤਹਾਸ ਰਚੇਗੀ ਤੇ ਪੰਜਾਬ ਦੀ ਸਿਆਸਤ ’ਚ ਨਵਾਂ ਮੋੜ ਲੈ ਕੇ ਆਵੇਗੀ। ਪਾਰਟੀ ’ਚ ਸ਼ਾਮਲ ਹੋਣ ਵਾਲੇ ਆਗੂ ਪ੍ਰਿਤਪਾਲ ( ਕਾਲਾ) ਰਾਮਨਾਥ, ਭਿੰਦਰ ਸਿੰਘ, ਸੁਰੇਸ਼ ਕੁਮਾਰ, ਲਾਭ ਸਿੰਘ, ਸੁਖਦੇਵ ਪ੍ਰੇਮੀ, ਸਾਹਿਬ ਸਿੰਘ, ਰਵੀ ਸ਼ਰਮਾ, ਲੱਜਾ ਰਾਮ ਬਾਵਾ, ਦਰਸ਼ਨ ਬਾਵਾ, ਆਸ਼ੂ ਬਾਬਾ, ਮਾਨਵ ਕੁਮਾਰ, ਦੀਪਾਂਸ਼ੂ ਸ਼ਰਮਾ ਨੂੰ ਹਲਕਾ ਇੰਚਾਰਜ ਭਾਜਪਾ ਵਿਕਾਸ ਸ਼ਰਮਾ ਨੇ ਕਿਹਾ ਕਿ ਨਵੇਂ ਸਾਥੀਆਂ ਨੂੰ ਪਾਰਟੀ ਵਿਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਹੱਕਾਂ ਦੀ ਪੈਰੇਦਾਰੀ ਡਟ ਕੇ ਕੀਤੀ ਜਾਵੇਗੀ। ਉਨ੍ਹਾਂ ਨੇ ਉਮੀਦ ਜਤਾਈ ਕਿ ਨਵੇਂ ਵਰਕਰਾਂ ਦੇ ਜੁੜਨ ਨਾਲ ਹਲਕਾ ਘਨੌਰ ’ਚ ਭਾਰਤੀ ਜਨਤਾ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਵੱਡੀ ਕਾਮਯਾਬੀ ਮਿਲੇਗੀ। ਇਸ ਮੌਕੇ ਕਮਲਜੀਤ ਸਿੰਘ ਸਰਕਲ ਪ੍ਰਧਾਨ ਘਨੌਰ, ਹਰਜਿੰਦਰ ਸਿੰਘ ਜਿਲਾ ਮੀਤ ਪ੍ਰਧਾਨ, ਪਾਖਰ ਸਿੰਘ ਕਾਰਜਕਾਰਨੀ ਮੈਂਬਰ ਕਿਸਾਨ ਮੋਰਚਾ ਪੰਜਾਬ, ਰਜਨੀਸ਼ ਉਲਾਣਾ, ਸਰਕਲ ਪ੍ਰਧਾਨ ਹਰਪਾਲਪੁਰ, ਬਲਕਾਰ ਸਿੰਘ ਐਸ ਸੀ ਮੋਰਚਾ ਸਰਕਲ ਪ੍ਰਧਾਨ,ਸਰਬਜੋਤ ਸਿੰਘ ਸਰਵਾਰਾ ਸਰਕਲ ਮੀਤ ਪ੍ਰਧਾਨ, ਸੁਕਚੈਨ ਸਿੰਘ ਸਰਕਲ ਮੀਤ ਪ੍ਰਧਾਨ, ਪ੍ਰਿੰਸ ਕੁਮਾਰ ਸਰਕਲ ਸਕੱਤਰ, ਸਮੇਤ ਆਦਿ ਭਾਜਪਾ ਵਰਕਰ ਮੌਜੂਦ ਸਨ।