ਭਾਜਪਾ ਵੱਲੋਂ ਹਰਪਾਲਪੁਰ ਮੰਡਲ ਦੀ ਨਵੀਂ ਟੀਮ ਦਾ ਗਠਨ
ਭਾਜਪਾ ਵਲੋਂ ਹਰਪਾਲਪੁਰ ਮੰਡਲ ਦੀ ਨਵੀਂ ਟੀਮ ਦਾ ਕੀਤਾ ਗਠਨ
Publish Date: Mon, 02 Mar 2026 04:35 PM (IST)
Updated Date: Mon, 02 Mar 2026 04:37 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ:
ਘਨੌਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਹਰਪਾਲਪੁਰ ਮੰਡਲ ਵਿਚ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਮੰਡਲ ਪ੍ਰਧਾਨ ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਲਕਾ ਇੰਚਾਰਜ ਘਨੌਰ ਅਤੇ ਪਾਰਟੀ ਦੇ ਟਕਸਾਲੀ ਆਗੂ ਵਿਕਾਸ ਸ਼ਰਮਾ ਪਹੁੰਚੇ। ਮੀਟਿੰਗ ਦੌਰਾਨ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨਾਲ ਸਲਾਹ-ਮਸ਼ਵਰਾ ਕਰਕੇ ਮੰਡਲ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਅਧਿਕਾਰਕ ਐਲਾਨ ਕੀਤਾ। ਨਵੀਂ ਟੀਮ ਦੀ ਰਚਨਾ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਮੰਡਲ ਪ੍ਰਧਾਨ ਵਜੋਂ ਰਜਨੀਸ਼ ਕੁਮਾਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ। ਉਨ੍ਹਾਂ ਦੇ ਨਾਲ ਮੀਤ ਪ੍ਰਧਾਨਾਂ ਵਜੋਂ ਨੇਤਰਪਾਲ ਸ਼ਰਮਾ, ਗੁਰਪ੍ਰੀਤ ਸਿੰਘ, ਸੁਰਿੰਦਰ ਪਾਲ, ਦਰਸ਼ਨ ਸਿੰਘ, ਮਣੀ ਮਿੱਤਲ, ਸਵਰਨ ਸਿੰਘ ਅਤੇ ਉਦੈ ਸ਼ੰਕਰ ਨੂੰ ਨਿਯੁਕਤ ਕੀਤਾ ਗਿਆ ਹੈ। ਜਰਨਲ ਸਕੱਤਰ ਵਜੋਂ ਸਚਿਨ ਕੌਸ਼ਿਸ਼ ਅਤੇ ਮੰਜੀਤ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਸਕੱਤਰ ਮੰਡਲ ਵਿਚ ਬ੍ਰਿਜ ਭੂਸ਼ਣ, ਪਰਵੀਨ ਕੁਮਾਰ, ਗੋਲਡੀ ਸਿੰਘ, ਗੁਰਨਾਮ ਸਿੰਘ, ਮਲਕੀਤ ਸਿੰਘ, ਸਤਨਾਮ ਸਿੰਘ ਅਤੇ ਜਸ਼ਨ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਖਜ਼ਾਨਚੀ ਵਜੋਂ ਸੋਹਣ ਲਾਲ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੁਵਾ ਮੋਰਚਾ, ਮਹਿਲਾ ਮੋਰਚਾ, ਕਿਸਾਨ ਮੋਰਚਾ, ਐਸਸੀ ਮੋਰਚਾ, ਅਲਪਸੰਖਿਆਕ ਮੋਰਚਾ ਅਤੇ ਓਬੀਸੀ ਮੋਰਚਾ ਦੇ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਵਿਕਾਸ ਸ਼ਰਮਾ ਨੇ ਕਿਹਾ ਕਿ ਪਾਰਟੀ ਵਿੱਚ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਹਮੇਸ਼ਾ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਜੋਗਿੰਦਰ ਮੋਹਨ, ਹਰਜਿੰਦਰ ਸਿੰਘ, ਪਾਖਰ ਸਿੰਘ, ਬਨਾਰਸੀ ਦਾਸ, ਕਮਲਜੀਤ ਸਿੰਘ (ਮੰਡਲ ਪ੍ਰਧਾਨ ਘਨੌਰ), ਧੀਰਜ ਸ਼ਰਮਾ, ਕਿਰਨਜੀਤ ਸਿੰਘ, ਵਿਸ਼ਾਲ ਉਲਾਣਾ, ਧਰਮਵੀਰ ਸ਼ਰਮਾ ਅਤੇ ਜਾਗਰ ਸਿੰਘ ਆਦਿ ਹਾਜ਼ਰ ਸਨ।