ਵ੍ਰਿੰਦਾਵਨ-ਬਰਸਾਨਾ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ ਪਟਿਆਲਾ ਤੋਂ ਰਵਾਨਾ
ਵ੍ਰਿੰਦਾਵਨ-ਬਰਸਾਨਾ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ ਪਟਿਆਲਾ ਤੋਂ ਰਵਾਨਾ
Publish Date: Sun, 29 Mar 2026 04:53 PM (IST)
Updated Date: Sun, 29 Mar 2026 04:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਰਾਸ਼ਟਰੀ ਬਜਰੰਗ ਦਲ ਦੇ ਪਟਿਆਲਾ ਉਪ-ਪ੍ਰਧਾਨ ਮਦਨ ਗੋਪਾਲ ਤੇ ਨੀਲਮ ਰਾਣੀ ਦੀ ਅਗਵਾਈ ਹੇਠ ਵ੍ਰਿੰਦਾਵਨ ਤੇ ਬਰਸਾਨਾ ਦੀ ਪਵਿੱਤਰ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਦੇ ਨੇੜੇ ਸਥਿਤ ਰਾਜਪੁਰਾ ਕਾਲੋਨੀ ਤੋਂ ਵਿਧੀਵਤ ਤੌਰ ’ਤੇ ਰਵਾਨਾ ਕੀਤੀ ਗਈ। ਇਸ ਮੌਕੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ, ਪੰਜਾਬ ਦੇ ਪ੍ਰਧਾਨ ਵਿਜੈ ਕਪੂਰ ਨੇ ਮੁੱਖ ਅਤਿਥੀ ਵਜੋਂ ਵਿਧੀਵਤ ਪੂਜਾ-ਅਰਚਨਾ ਕਰਨ ਤੋਂ ਬਾਅਦ ਬੱਸ ਨੂੰ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਯਾਤਰਾਵਾਂ ਸਮਾਜ ਵਿਚ ਆਧਿਆਤਮਿਕ ਜਾਗਰੂਕਤਾ ਨੂੰ ਵਧਾਉਂਦੀਆਂ ਹਨ ਤੇ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਦੀਆਂ ਹਨ। ਇਹ ਯਾਤਰਾ ਵ੍ਰਿੰਦਾਵਨ ’ਚ ਸ੍ਰੀ ਬਾਂਕੇ ਬਿਹਾਰੀ ਜੀ ਦੇ ਦਰਸ਼ਨ, ਨਿਧਿਵਨ ਦੇ ਪਵਿੱਤਰ ਸਥਾਨ ਅਤੇ ਬਰਸਾਨਾ ਵਿਚ ਸ੍ਰੀ ਰਾਧਾ ਰਾਣੀ ਮੰਦਰ ਸਮੇਤ ਹੋਰ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏਗੀ। ਸ਼ਰਧਾਲੂ ਇਨ੍ਹਾਂ ਪਵਿੱਤਰ ਸਥਾਨਾਂ ‘ਤੇ ਮੱਥਾ ਟੇਕ ਕੇ ਆਧਿਆਤਮਿਕ ਸ਼ਾਂਤੀ ਅਤੇ ਅਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੌਕੇ ਨਿਗਮ ਪਾਰਸ਼ਦ ਰੇਖਾ ਰਾਣਾ, ਰਾਸ਼ਟਰੀ ਬਜਰੰਗ ਦਲ ਦੇ ਪਟਿਆਲਾ ਪ੍ਰਧਾਨ ਡਾ. ਹਰਸ਼ ਸਿੰਗਲਾ, ਪ੍ਰਵੀਣ ਮਲਹੋਤਰਾ (ਰਾਸ਼ਟਰੀ ਬਜਰੰਗ ਦਲ), ਰਵਿੰਦਰ ਦਾਵੜਾ, ਐਡਵੋਕੇਟ ਰਮੇਸ਼ ਚੰਦ, ਅਨਿਲ ਮਦਾਨ, ਸੁਰਿੰਦਰ ਕੁਮਾਰ, ਜਗਦੀਸ਼ ਕੁਮਾਰ, ਨੀਤੂ ਰਾਣੀ, ਗੀਤਾ ਰਾਣੀ, ਸਿਮਪੀ ਦਾਵੜਾ ਅਤੇ ਪਵਨ ਚੁਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।