ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਦਾ ਆਯੋਜਨ
ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਦਾ ਆਯੋਜਨ
Publish Date: Mon, 02 Mar 2026 04:37 PM (IST)
Updated Date: Mon, 02 Mar 2026 04:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ: ਪਟਿਆਲਾ ਸ਼ੋਸ਼ਲ ਵੈੱਲਫੇਅਰ ਸੋਸਾਇਟੀ ਦੀ ਮੀਟਿੰਗ ਪ੍ਰਧਾਨ ਵਿਜੇ ਗੋਇਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਮਨਜੀਤ ਸਿੰਘ ਨਾਰੰਗ ਆਈਏਐੱਸ ਰਿਟਾਇਰਡ ਵਿਸ਼ੇਸ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿਹਾ ਕਿ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਹਮੇਸ਼ਾਂ ਹੀ ਯੋਗ ਕਾਰਜ ਕਰ ਰਹੀ ਹੈ। ਲੋਕਾਂ ਨੂੰ ਹੋਲੀ ਹੋਲੇ ਤੇ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਲੀ ਦਾ ਮਹੱਤਵ ਸਮਝਣਾ ਚਾਹੀਦਾ ਹੈ ਅਤੇ ਹੋਲੀ ਨੂੰ ਰਲ ਮਿਲ ਕੇ ਪਿਆਰ ਨਾਲ ਮਨਾਉਣਾ ਚਾਹੀਦਾ ਹੈ। ਮੀਟਿੰਗ ਦੌਰਾਨ ਬੱਚਿਆਂ, ਅਧਿਆਪਕਾਂ ਅਤੇ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਉਹਨਾਂ ਨੇ ਵਿਜੇ ਕੁਮਾਰ ਗੋਇਲ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਨਾਰੰਗ ਨੇ ਕਿਹਾ ਕਿ ਵਿਜੇ ਕੁਮਾਰ ਗੋਇਲ ਦੀ ਅਗਵਾਈ ਹੇਠ ਇਹ ਸੋਸਾਇਟੀ ਹਮੇਸ਼ਾਂ ਹੀ ਵਧੀਆ ਕਾਰਜਾਂ ਨੂੰ ਤਰਜੀਹ ਦੇ ਰਹੀ ਹੈ। ਉਹਨਾਂ ਨੇ ਫਰਵਰੀ, ਮਾਰਚ ਵਿੱਚ ਮੈਂਬਰਾਂ ਦੇ ਜਨਮ ਦਿਨ ਅਤੇ ਵਿਵਾਹ ਸਾਲਗਿਰਾ ਵੀ ਮਨਾਏ ਗਏ। ਨਰੇਸ਼ ਮਿੱਤਲ, ਰਾਜੇਸ਼ ਵਰਮਾ, ਮੋਹਨ ਗੋਇਲ, ਅਤੇ ਕਮਲ ਗੋਇਲ, ਡੋਲੀ ਪ੍ਰਿੰਸੀਪਲ ਆਤਮਾ ਰਾਮ ਕੁਮਾਰ ਸਭਾ ਸਕੂਲ, ਰਜਿੰਦਰ ਕੌਰ, ਗੁਰਪ੍ਰੀਤ ਕੌਰ, ਅਨੁਰਾਧਾ ਅਤੇ ਨੇਹਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਲਜਿੰਦਰ ਠਾਕੁਰ ਅਤੇ ਸਤੀਸ਼ ਨੇ ਆਪਣੀਆਂ ਰਚਨਾਵਾਂ ਨਾਲ ਸਾਰਿਆਂ ਦਾ ਦਿਲ ਮੋਹ ਲਿਆ। ਹਰਲੀਨ ਕੋਰ ਸਾਹਇਕ ਪੀ.ਜੀ.ਟੀ.ਬੀ. ਖਾਲਸਾ ਕਾਲਜ ਦੇ ਨਰਿੰਦਰ ਕੌਰ ਸਹਾਇਕ ਪ੍ਰੋਫੈਸਰ ਨੂੰ ਵੀ ਸਨਮਾਨ ਕੀਤਾ। ਅਨਗੇਯਾ, ਅਜੀਤ ਭੱਟੀ, ਨਰੇਸ਼ ਮਿੱਤਲ, ਡਾ. ਮਲਕੀਤ ਮਾਨ ਸਹਾਇਕ ਡਾਇਰੈਕਟਰ ਯੂਥ ਸਰਵਿਸਿਜ਼ ਵੀ ਹਾਜ਼ਰ ਸਨ।