ਰਸਨੀਤ ਕੌਰ ਦੀ ਸਫ਼ਲਤਾ ਹੋਰ ਨੌਜਵਾਨਾਂ ਲਈ ਬਣੇਗੀ ਪ੍ਰੇਰਣਾ ਦਾ ਸੋਮਾ : ਸੰਧੂ
ਯੂਪੀਐੱਸਸੀ ਟੈਸਟ ਪਾਸ ਰਸਨੀਤ ਕੋਰ ਦੀ ਸਫਲਤਾ ਹੋਰ ਨੌਜਵਾਨਾਂ ਲਈ ਬਣੇਗੀ ਪ੍ਰੇਰਣਾ: ਇੰਦਰਜੀਤ ਸੰਧੂ
Publish Date: Fri, 13 Mar 2026 04:37 PM (IST)
Updated Date: Fri, 13 Mar 2026 04:39 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਦੇਸ਼ ਦੀ ਸਭ ਤੋਂ ਮੁਸ਼ਕਲ ਤੇ ਪ੍ਰਤਿਸ਼ਠਿਤ ਪ੍ਰਤੀਯੋਗੀ ਪ੍ਰੀਖਿਆ ਮੰਨੀ ਜਾਣ ਵਾਲੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੀ ਪ੍ਰੀਖਿਆ ’ਚ ਆਲ ਇੰਡੀਆ (ਏਆਈਆਰ) 51ਵਾਂ ਰੈਂਕ ਪ੍ਰਾਪਤ ਕਰਕੇ ਰਾਜਪੁਰਾ ਤੋਂ ਪਿੰਡ ਮਦਨਪੁਰ ਦੀ ਵਸਨੀਕ ਰਸਨੀਤ ਕੌਰ ਨੇ ਦੇਸ਼ ਤੇ ਪੰਜਾਬ ਦਾ ਨਾਮ ਰੁਸ਼ਨਾਇਆ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਸਫ਼ਲਤਾ ਨਾਲ ਪੰਜਾਬ ਦੇ ਨੌਜਵਾਨਾਂ ’ਚ ਨਵਾਂ ਜੋਸ਼ ਤੇ ਪ੍ਰੇਰਣਾ ਪੈਦਾ ਹੋਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਨਵੇਅਰ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਉਨ੍ਹਾਂ ਦੇ ਪਿੰਡ ਪੁੱਜ ਕੇ ਰਸਨੀਤ ਕੌਰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਮੂਹ ਪਰਿਵਾਰ ਨੂੰ ਵਧਾਈਆਂ ਦਿੰਦੇ ਹੋਏ ਕੀਤਾ। ਇਸ ਮੌਕੇ ਉਨਾਂ ਨਾਲ ਵਿਸ਼ੇਸ਼ ਤੌਰ ’ਤੇ ਪਹੁੰਚੇ ਰਘਬੀਰ ਸਿੰਘ ਗੋਪਾਲਪੁਰ ਜ਼ਿਲ੍ਹਾ ਪ੍ਰਧਾਨ ਵਿਰਾਸਤ ਸੇਵਾ ਸੰਗਠਨ ਵੀ ਰਸਨੀਤ ਕੌਰ ਅਤੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਗੱਲਬਾਤ ਕਰਦਿਆਂ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਕੇ ਪੰਜਾਬ ਦੀਆਂ ਧੀਆਂ ਨੇ ਸਾਬਤ ਕੀਤਾ ਹੈ ਕਿ ਕਠਿਨ ਮਿਹਨਤ, ਲਗਨ ਅਤੇ ਦ੍ਰਿੜ੍ਹ ਨਿਸ਼ਚੇ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਯੂਪੀਐੱਸਸੀ ਵਰਗੀ ਕਠਿਨ ਪ੍ਰੀਖਿਆ ’ਚ ਕਾਮਯਾਬੀ ਹਾਸਲ ਕਰਨਾ ਬਹੁਤ ਵੱਡੀ ਉਪਲੱਬਧੀ ਹੈ। ਇਸ ਮੌਕੇ ਰਸਨੀਤ ਕੌਰ ਦੇ ਪਿਤਾ ਜਸਵਿੰਦਰ ਸਿੰਘ, ਭਰਾ ਜਸਦੀਪ , ਦਾਦਾ, ਦਾਦੀ ਅਤੇ ਮਾਤਾ ਜੀ ਸਮੇਤ ਇੰਦਰਜੀਤ ਢਿੱਲੋਂ ਥੂਹਾ, ਬਲਜਿੰਦਰ ਥੂਹਾ, ਅਮਰ ਅਲੀ, ਮਨਪ੍ਰੀਤ ਸਿੰਘ ਮਹਿਮਦਪੁਰ ਸਮੇਤ ਵੱਡੀ ਗਿਣਤੀ ’ਚ ਟੀਮ ਮੈਂਬਰ ਹਾਜ਼ਰ ਸਨ।