ਅਧਿਆਪਕਾਂ ਦਾ ਕੈਬਨਿਟ ਮੰਤਰੀ ਅਰੋੜਾ ਦੇ ਨਿਵਾਸ ਸਥਾਨ ਅੱਗੇ ਪ੍ਰਦਰਸ਼ਨ
ਅਧਿਆਪਕਾਂ ਦਾ ਕੈਬਨਿਟ ਮੰਤਰੀ ਅਰੋੜਾ ਦੇ ਨਿਵਾਸ ਸਥਾਨ ਅੱਗੇ ਪ੍ਰਦਰਸ਼ਨ
Publish Date: Mon, 02 Mar 2026 06:26 PM (IST)
Updated Date: Tue, 03 Mar 2026 04:06 AM (IST)

‘ਜਬਰੀ ਥੋਪਿਆ ਟੈੱਟ ਰੱਦ ਕਰੋਂ’ ਅਧਿਆਪਕਾਂ ਕੀਤੀ ਨਾਅਰੇਬਾਜ਼ੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਅਧਿਆਪਕਾਂ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿਵਾਸ ਸਥਾਨ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਜਬਰੀ ਥੋਪਿਆ ਟੈੱਟ ਰੱਦ ਕਰੋਂ ਦੀਆਂ ਤਖਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ। ਪਹਿਲਾਂ ਮਾਤਾ ਮੋਦੀ ਪਾਰਕ ਵਿਚ ਇੱਕਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਕ੍ਰਿਸ਼ਨ ਸਿੰਘ ਦੁੱਗਾਂ, ਸੁਖਜਿੰਦਰ ਸਿੰਘ ਹਰੀਕਾ, ਵਿਕਰਮ ਦੇਵ ਗੁਰਜੰਟ ਸਿੰਘ ਬਾਲੀਆ, ਦੇਵੀ ਦਿਆਲ ਦਾਤਾ ਸਿੰਘ, ਅਵਤਾਰ ਭਲਵਾਨ, ਵਰਿੰਦਰਜੀਤ ਸਿੰਘ ਬਜਾਜ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਮੁੱਚੇ ਅਧਿਆਪਕਾਂ ਦੀ ਭਰਤੀ ਸਿਵਲ ਸਰਵਿਸਿਜ ਰੂਲਾਂ ਤਹਿਤ ਵੱਖ-ਵੱਖ ਸਮੇਂ ਕੀਤੀ ਗਈ ਹੈ। ਇਹਨਾਂ ਨਿਯਮਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਵਿਭਾਗ ਵੱਲੋਂ ਹੁਣ ਲੰਬੇ ਸਮੇਂ ਤੋਂ ਕੰਮ ਕਰਦੇ ਉਹਨਾਂ ਅਧਿਆਪਕਾਂ ਨੂੰ ਵੀ ਟੈਟ ਪਾਸ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਨਾਂ ਅਧਿਆਪਕਾਂ ਦੀ ਭਰਤੀ ਟੈਟ ਦੀ ਹੋਂਦ ਤੋਂ ਪਹਿਲਾਂ ਹੋਈ ਹੈ। ਅਧਿਆਪਕਾਂ ਤੇ ਟੈਟ ਦੀ ਸ਼ਰਤ ਲਗਾਉਣਾ ਗੈਰ ਸੰਵਿਧਾਨਿਕ ਹੈ। ਇਸ ਧੱਕੇ ਵਿਰੁੱਧ ਅਧਿਆਪਕਾਂ ਵੱਲੋਂ 22 ਫਰਵਰੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰਸ਼ਾਸਨ ਵੱਲੋਂ ਅੱਧਿਆਪਕਾਂ ਦੇ ਰੋਹ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਪੰਜਾਬ ਨਾਲ ਅਧਿਆਪਕ ਜਥੇਬੰਦੀਆਂ ਦੀ 27 ਫਰਵਰੀ ਨੂੰ ਮੀਟਿੰਗ ਤੈਅ ਕਰਵਾਈ ਸੀ। ਪਰ ਸਿੱਖਿਆ ਮੰਤਰੀ 27 ਫਰਵਰੀ ਨੂੰ ਮੀਟਿੰਗ ਤੋਂ ਮੁੱਕਰ ਗਿਆ । ਜਿਸ ਕਾਰਨ ਅਧਿਆਪਕ ਜਥੇਬੰਦੀਆਂ ਵੱਲੋਂ ਸੱਤਾਧਾਰੀ ਧਿਰ ਦੇ ਮੰਤਰੀਆਂ/ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਅਧਿਆਪਕ ਮੰਗ ਕਰ ਰਹੇ ਸਨ ਕਿ ਸਾਰੇ ਅਧਿਆਪਕਾਂ ਤੇ ਥੋਪੇ ਟੈੱਟ ਦੇ ਗੈਰ ਸੰਵਿਧਾਨਿਕ ਫੈਸਲੇ ਨੂੰ ਰੋਕਣ ਲਈ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਜਾਵੇ। ਅਧਿਆਪਕਾਂ ਨੂੰ ਇਨਸਾਫ ਦਵਾਉਣ ਲਈ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਖਲ ਕੀਤੀ ਜਾਵੇ। ਅਧਿਆਪਕਾਂ ਦੀਆਂ ਤੁਰੰਤ ਪਦਉਨਤੀਆਂ ਕੀਤੀਆਂ ਜਾਣ। ਵਿਭਾਗ ਵੱਲੋਂ ਲਿਆ ਜਾ ਰਿਹਾ ਟੈੱਟ ਰੱਦ ਕੀਤਾ ਜਾਵੇ। ਇਸ ਮੌਕੇ ਜੋਤਿੰਦਰ ਸਿੰਘ ਜੋਤੀ, ਸਤਵੰਤ ਸਿੰਘ ਆਲਮਪੁਰ, ਕਮਲਜੀਤ ਸਿੰਘ, ਰਘਬੀਰ ਸਿੰਘ ਭਵਾਨੀਗੜ੍ਹ, ਮਨਦੀਪ ਸਿੰਘ, ਹਰਭਗਵਾਨ ਸਿੰਘ ਗੁਰਨੇ, ਗੁਰਵਿੰਦਰ ਸਿੰਘ ਗੁਰਜੀਤ ਸਿੰਘ ਘਨੌਰ, ਜਸਵਿੰਦਰ ਸਿੰਘ ਸ਼ਾਹਪੁਰ, ਸਰਬਜੀਤ ਸਿੰਘ ਭੁੰਨਾਵਾਲ ਬਲਵੀਰ ਚੰਦ ਲੌਂਗੋਵਾਲ, ਵਿਸ਼ਵ ਕਾਂਤ, ਦਲਜੀਤ ਸਿੰਘ ਸਫੀਪੁਰ ਮਾਲਵਿੰਦਰ ਸਿੰਘ ਸੰਧੂ, ਗੁਰਜੀਤ ਕੌਰ, ਬੇਬੀ ਰਾਣੀ, ਮਨਿੰਦਰ ਕੌਰ, ਰਾਖੀ ਗਰਗ, ਗੁਰਪ੍ਰੀਤ ਕੌਰ, ਬਾਰਾ ਸਿੰਘ, ਅਵਤਾਰ ਸਿੰਘ, ਸ਼ਮਸ਼ੇਰ ਸਿੰਘ, ਜਸਵਿੰਦਰਪਾਲ ਸਿੰਘ ਸਮਰਾ, ਜਸਵੀਰ ਨਮੋਲ, ਅਮਨ ਵਸਿਸਟ, ਮੇਘ ਰਾਜ, ਕਰਨੈਲ ਸਿੰਘ ਮੂਨਕ, ਸੁਰੇਸ਼ ਕਾਂਸਲ, ਆਇਆ ਨਰਿੰਦਰ ਸਿੰਘ ਫੱਗੂਵਾਲਾ ਬਲਜੀਤ ਸਿੰਘ ਸੁਖਜਿੰਦਰ ਸਿੰਘ, ਹਰੀਦਾਸ ਮੌਜੂਦ ਸਨ।