ਲਵਾਰਿਸ ਢੱਠੇ ਨੇ ਲਈ ਔਰਤ ਦੀ ਜਾਨ
ਲਵਾਰਿਸ ਢੱਠੇ ਨੇ ਲਈ ਔਰਤ ਦੀ ਜਾਨ
Publish Date: Thu, 12 Mar 2026 05:22 PM (IST)
Updated Date: Fri, 13 Mar 2026 04:04 AM (IST)
ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਸੁਨਾਮ : ਲਵਾਰਿਸ ਪਸ਼ੂਆਂ ਦੀ ਭਰਮਾਰ ਕਾਰਨ ਲੋਕਾਂ ਦੀ ਜਾਨ ਜਾ ਰਹੀ ਹੈ। ਅਜਿਹੀ ਹੀ ਇਕ ਘਟਨਾ ਸ਼ਹਿਰ ਦੇ ਮੋਰਚਾ ਮੁਹੱਲੇ ’ਚ ਵਾਪਰੀ । ਲੰਘੀ ਸ਼ਾਮ ਗਲੀ ’ਚੋਂ ਲੰਘ ਰਹੇ ਲਵਾਰਿਸ ਢੱਠੇ ਨੇ ਕ੍ਰਿਸ਼ਨਾ ਦੇਵੀ ਨਾਂਅ ਦੀ ਇਕ ਬਜ਼ੁਰਗ ਔਰਤ (80) ਨੂੰ ਉਸ ਸਮੇਂ ਟੱਕਰ ਮਾਰੀ ਜਦੋਂ ਉਹ ਆਪਣੇ ਘਰ ਅੱਗੇ ਬਣੀ ਚੌਂਕੜੀ ’ਤੇ ਬੈਠੀ ਸੀ। ਇਸ ਕਾਰਨ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਹਸਪਤਾਲ ਵਿਚ ਲਿਜਾਇਆ ਗਿਆ। ਜਿਸ ਦੌਰਾਨ ਉਸ ਦੀ ਮੌਤ ਹੋ ਗਈ।