ਇਕਾਈ ਪ੍ਰਧਾਨ ਬੌਰੀਆ ਸਿੰਘ ਦਾ ਦਿਹਾਂਤ
ਇਕਾਈ ਪ੍ਰਧਾਨ ਬੌਰੀਆ ਸਿੰਘ ਦਾ ਦਿਹਾਂਤ
Publish Date: Wed, 22 Apr 2026 03:50 PM (IST)
Updated Date: Thu, 23 Apr 2026 04:01 AM (IST)
ਮ੍ਰਿਤਕ ਦੇਹ ਤੇ ਸਸਕਾਰ ਸਮੇਂ ਪਾਇਆ ਕਿਸਾਨੀ ਝੰਡਾ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਇਕਾਈ ਰਾਏਧਰਾਣਾ ਦੇ ਪ੍ਰਧਾਨ ਬੌਰੀਆ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹਨਾਂ ਦੇ ਅਕਾਲ ਚਲਾਣੇ ਨਾਲ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਦੱਸਿਆ, ਕਿ ਬੌਰੀਆ ਸਿੰਘ ਲੰਬੇ ਸਮੇਂ ਤੋਂ ਯੂਨੀਅਨ ਨਾਲ ਜੁੜੇ ਰਹੇ ਅਤੇ ਕਿਸਾਨ ਹੱਕਾਂ ਲਈ ਹਮੇਸ਼ਾ ਅੱਗੇ ਰਹਿੰਦੇ ਸਨ। ਉਨਾਂ ਨੇ ਜਥੇਬੰਦੀ ਦੀ ਸੇਵਾ ਬੜੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਈ, ਜਿਸ ਕਰਕੇ ਉਹ ਇਲਾਕੇ ਵਿੱਚ ਵੱਡੀ ਇੱਜ਼ਤ ਦੇ ਮਾਲਕ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਕਿਸਾਨ ਆਗੂਆਂ ਅਤੇ ਵਰਕਰਾਂ ਵੱਲੋਂ ਡੂੰਘਾ ਦੁੱਖ ਪ੍ਰਗਟਾਇਆ ਗਿਆ। ਅੰਤਿਮ ਸਸਕਾਰ ਸਮੇਂ ਬਹੁ-ਗਿਣਤੀ ’ਚ ਸਿੱਧੂਪੁਰ ਦੇ ਆਗੂਆਂ ਨੇ ਪਹੁੰਚ ਕੇ ਜਿੱਥੇ ਸ਼ਰਧਾਂਜਲੀ ਭੇਟ ਕੀਤੀ, ਉੱਥੇ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਤੇ ਯੂਨੀਅਨ ਦਾ ਝੰਡਾ ਵੀ ਪਾਇਆ। ਆਗੂਆਂ ਨੇ ਕਿਹਾ ਕਿ ਸਾਡੀ ਯੂਨੀਅਨ ਪ੍ਰਤੀ ਬੌਰੀਆ ਸਿੰਘ ਦੀਆਂ ਸੇਵਾਵਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ।