ਯੂਨੀਅਨ ਉਗਰਾਹਾਂ ਨੇ ਰੋਕੀ ਦੁਕਾਨ ਦੀ ਕੁਰਕੀ
ਯੂਨੀਅਨ ਉਗਰਾਹਾਂ ਨੇ ਰੋਕੀ ਦੁਕਾਨ ਦੀ ਕੁਰਕੀ
Publish Date: Mon, 19 Jan 2026 03:53 PM (IST)
Updated Date: Tue, 20 Jan 2026 04:01 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋਂ ਇੱਥੇ ਗੁਰੂ ਤੇਗ ਬਹਾਦਰ ਫਰਨੀਚਰ ਵਾਲਿਆਂ ਦੀ ਦੁਕਾਨ ਦੀ ਕੁਰਕੀ ਰੋਕੀ ਗਈ। ਇਸ ਮੌਕੇ ਕਿਸਾਨ ਆਗੂ ਬਹਾਦਰ ਸਿੰਘ ਭੁਟਾਲ ਖੁਰਦ ਤੇ ਗੁਰਪ੍ਰੀਤ ਸੰਗਤਪੁਰਾ ਨੇ ਪੀੜਤ ਦੀ ਦੁਕਾਨ ਮੂਹਰੇ ਉਗਰਾਹਾਂ ਯੂਨੀਅਨ ਵੱਲੋਂ ਲਾਏ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀੜਤ ਧਿਰ ਨੇ 5 ਸਾਲ ਪਹਿਲਾਂ ਏਯੂ ਸਮਾਲ ਬੈਂਕ ਤੋਂ ਕਰਜ਼ਾ ਲਿਆ ਸੀ, ਪਰ ਆਰਥਿਕ ਮੰਦੀ ਕਰ ਕੇ ਕਰਜ਼ੇ ਦੀਆਂ ਕਿਸਤਾਂ ਸਮੇਂ ਸਿਰ ਨਹੀਂ ਭਰੀਆਂ ਗਈਆਂ। ਲਹਿਰਾ ਸ਼ਹਿਰ ਦੇ ਪ੍ਰਧਾਨ ਸਰਬਜੀਤ ਸ਼ਰਮਾਂ ਨੇ ਦੱਸਿਆ ਕਿ ਬੈਂਕ ਵੱਲੋਂ ਪਹਿਲਾਂ ਬਿਨਾ ਦੱਸੇ ਹੀ ਦੁਕਾਨ ਦੀ ਕੁਰਕੀ ਕਰਾ ਲਈ ਗਈ ਤੇ ਅੱਜ ਬੈਂਕ ਵੱਲੋਂ ਵਰੰਟ ਕਬਜ਼ਾ ਲਿਆਂਦਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਪੀੜਤ ਧਿਰ ਪੈਸਾ ਭਰਨ ਤੋਂ ਅਸਮਰੱਥ ਹੈ, ਇਸ ਕਰ ਕੇ ਕਰਜ਼ਾ ਨਹੀਂ ਭਰਿਆ ਜਾ ਸਕਦਾ, ਪਰ ਕਾਰਪੋਰੇਟ ਘਰਾਣਿਆਂ ਨੂੰ ਸਰਕਾਰ ਵੱਲੋਂ ਮੋਟਾ ਪੈਸਾ ਹਰ ਸਾਲ ਮਾਫ ਕੀਤਾ ਜਾ ਰਿਹਾ ਹੈ, ਪਰ ਮਿਹਨਤ ਕਰਦੇ ਲੋਕਾਂ ਦੀ ਸਰਕਾਰ ਕਦੇ ਵੀ ਸੁਣਵਾਈ ਨਹੀਂ ਕਰਦੀ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਦੇ ਰੁਜ਼ਗਾਰੀ ਵਸੀਲਿਆਂ ਦੇ ਵਰੰਟ ਕਬਜ਼ੇ ਨਹੀਂ ਹੋਣ ਦੇਣਗੇ। ਆਗੂਆਂ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਕੁਰਕੀ ਤੇ ਵਾਰੰਟ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ, ਭਾਵੇਂ ਕਿੰਨੀ ਵੀ ਕੀਮਤ ਉਤਾਰਨੀ ਪੈ ਜਾਵੇ। ਅੱਜ ਦੇ ਵਰੰਟ ਕਬਜ਼ੇ ਨੂੰ ਰੋਕਣ ਵਾਸਤੇ ਕਰਨੈਲ ਸਿੰਘ ਗਨੋਟਾ, ਰਾਮ ਚੰਦ ਚੋਟੀਆਂ, ਪ੍ਰੀਤਮ ਸਿੰਘ ਲਹਿਲ ਕਲਾਂ, ਹਰਸੇਵਕ ਸਿੰਘ ਲਹਿਲਾਂ, ਨਿੱਕਾ ਸਿੰਘ ਸੰਗਤੀਵਾਲਾ,ਬਿੰਦਰ ਸਿੰਘ ਖੋਖਰ,ਭੋਲਾਂ ਸਿੰਘ,ਗੁਰਜੰਟ ਸੰਗਤਪੁਰਾ, ਰਾਮ ਸਿੰਘ ਨੰਗਲਾ ਹਾਜ਼ਰ ਸਨ।