ਬੇਕਾਬੂ ਟਰੱਕ ਦੁਕਾਨਾਂ ’ਚ ਵੜਿਆ
ਬੇਕਾਬੂ ਟਰੱਕ ਦੁਕਾਨਾਂ ’ਚ ਵੜਿਆ, ਦੋ ਦੁਕਾਨਾਂ ਨੁਕਸਾਨੀਆਂ
Publish Date: Fri, 30 Jan 2026 06:53 PM (IST)
Updated Date: Sat, 31 Jan 2026 04:11 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਕਸਬਾ ਸੂਲਰ ਘਰਾਟ ’ਚ ਵੀਰਵਾਰ ਅਤੇ ਸ਼ੁੱਕਰਵਾਰ ਦੀ ਸਾਂਝੀ ਰਾਤ ਨੂੰ ਸਾਰੀ ਇਕ ਟਰੱਕ ਬੇਕਾਬੂ ਹੋ ਕੇ ਸਿੱਧਾ ਹੀ ਦੋ ਦੁਕਾਨਾਂ ਵਿਚ ਜਾ ਵੜਿਆ। ਇਸ ਕਾਰਨ ਦੁਕਾਨਾਂ ਦਾ ਕਾਫੀ ਨੁਕਸਾਨ ਹੋ ਗਿਆ। ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਸੂਲਰ ਘਰਾਟ ਵਿਚ ਸ਼ਿਵ ਜਿਊਲਰਸ ਦੀ ਦੁਕਾਨ ਕਰਦਾ ਸੀ ਤੇ ਇਸ ਦੇ ਨਾਲ ਹੀ ਗੁਰੀ ਗਾਰਮੈਂਟਸ ਦੇ ਮਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਵਿਚ ਪਾਤੜਾਂ ਸਾਈਡ ਤੋਂ ਆ ਰਿਹਾ ਇਕ ਟਰੱਕ ਰਾਤ ਦੇ ਸਮੇਂ ਬੇਕਾਬੂ ਹੋ ਕੇ ਦੁਕਾਨਾਂ ਵਿਚ ਜਾ ਵੜਿਆ। ਇਸ ਨਾਲ ਦੁਕਾਨਾਂ ਢਹਿ ਢੇਰੀ ਕਰ ਦਿੱਤੀਆਂ ਤੇ ਦੁਕਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਇਸ ਹਾਦਸੇ ਦੌਰਾਨ ਕਿਸੇ ਦਾ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ। ਹਾਦਸਾ ਸੂਲਰ ਘਰਾਟ ਨਹਿਰ ਦੇ ਬਿਲਕੁਲ ਨੇੜੇ ਵਾਪਰਿਆ ਹੈ। ਪੁਲਿਸ ਥਾਣਾ ਮੁਖੀ ਦਿੜ੍ਹਬਾ ਕਮਲਦੀਪ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।