ਅਨ-ਏਡਿਡ ਸਟਾਫ ਯੂਨੀਅਨ ਫਰੰਟ ਨੇ ਅਹਿਮ ਮਸਲੇ ਵਿਚਾਰੇ
ਅਨ ਏਡਿਡ ਸਟਾਫ ਯੂਨੀਅਨ ਫੰਰਟ ਦੀ ਮੀਟਿੰਗ ਦਾ ਆਯੋਜਨ
Publish Date: Thu, 22 Jan 2026 04:37 PM (IST)
Updated Date: Thu, 22 Jan 2026 04:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਪੰਜਾਬ ਸਰਕਾਰ ਵਿਰੁੱਧ ਭਾਰੀ ਮਾਤਰਾ ਵਿਚ ਅਨ-ਏਡਿਡ ਸਟਾਫ ਯੂਨੀਅਨ ਫੰਰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦੀ ਅਹਿਮ ਅਗਵਾਈ ਹੇਠ ਮਿਤੀ 22 ਜਨਵਰੀ ਨੂੰ ਨਹਿਰੂ ਪਾਰਕ, ਨੇੜੇ ਪੂਰਾਣਾ ਬੱਸ ਸਟੈਂਡ ਵਿਖੇ ਇਕ ਅਹਿਮ ਬੈਠਕ ਕੀਤੀ ਗਈ। ਮੀਟਿੰਗ ’ਚ ਪਟਿਆਲਾ, ਨਾਭਾ, ਸਮਾਣਾ ਤੇ ਰਾਜਪੂਰਾ ਤੋ ਆਏ ਅਨ—ਏਡਿਡ ਯੂਨੀਅਨ ਦੇ ਅਧਿਆਪਕਾਂ ਅਤੇ ਸੇਵਾਦਾਰ ਸਟਾਫ ਨੇ ਭਾਗ ਲਿਆ। ਜ਼ਿਲ੍ਹਾ ਪ੍ਰਧਾਨ ਜਤਿੰਦਰ ਸੇਠੀ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਕਈ ਸਮੇ ਤੋਂ ਸਾਡੀਆਂ ਮੰਗਾਂ ਨੂੰ ਲਟਕਾਉਂਦੀ ਆ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੋ ਕਿ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਗੱਲ ਕਰਦੇ ਹਨ, ਸਕੂਲਾਂ ਦੇ ਮਾੜੇ ਹਾਲਾਤ ਨੂੰ ਅੱਖਿਉ ਅੋਹਲੇ ਕਰਦੇ ਆ ਰਹੇ ਹਨ। ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਤੇ ਕੋਈ ਧਿਆਨ ਨਾ ਦਿੱਤਾ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਮਿਤੀ 26 ਜਨਵਰੀ ਨੂੰ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾ ਯਾਦ ਕਰਵਾਉਣ ਲਈ ਗਣਤੰਤਰਤਾ ਦਿਵਸ ਮੋਕੇ ਭਾਰੀ ਮਾਤਰਾ ਵਿਚ ਰੋਸ ਪ੍ਰਦਸ਼ਣ ਕਰਾਗੇ। ਇਸ ਮੌਕੇ ਜਰਨਲ ਸਕੱਤਰ/ਸੂਬਾ ਖਜ਼ਾਨਚੀ ਹਰਮੋਲਕ ਕੋਰ ਨੇ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ ਤਾਂ ਆਉਣ ਵਾਲੇ ਸਮੇ ’ਚ ਅਸੀ ਸਰਕਾਰ ਖ਼ਿਲਾਫ਼ ਤਿੱਖਾ ਰਵਾਇਆ ਆਪਣਾਉਂਦੇ ਹੋਏ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ।