ਉਮੀਦ ਸੰਸਥਾ ਨੇ 6 ਔਰਤਾਂ ਨੂੰ ਫ਼ੂਡ ਕਾਰਟ ਮੁਹੱਈਆ ਕਰਵਾਏ
ਉਮੀਦ ਸੰਸਥਾ ਨੇ 6 ਔਰਤਾਂ ਨੂੰ ਫ਼ੂਡ ਕਾਰਟ ਮੁਹੱਈਆ ਕਰਵਾਏ
Publish Date: Sat, 10 Jan 2026 03:52 PM (IST)
Updated Date: Sun, 11 Jan 2026 04:00 AM (IST)

ਔਰਤਾਂ ਨੂੰ ਸਵੈ ਨਿਰਭਰ ਬਣਾਉਣਾ ਹੀ ਉਮੀਦਾ ਦਾ ਮੁੱਖ ਉਦੇਸ਼:ਅਰਵਿੰਦ ਖੰਨਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਉਮੀਦ ਸੰਸਥਾ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ 6 ਪੇਂਡੂ ਔਰਤਾਂ ਨੂੰ ਫੂਡ ਕਾਰਟ ਮੁਹੱਈਆ ਕਰਵਾਏ, ਤਾਂ ਜੋ ਇਹ ਔਰਤਾਂ ਇਨ੍ਹਾਂ ਫੂਡ ਕਾਰਟਾਂ ਵਿੱਚ ਭੋਜਨ ਪਦਾਰਥ ਬਣਾ ਕੇ ਵਿਕਰੀ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਮਜ਼ਬੂਤ ਕਰ ਸਕਣ। ਇਸ ਮੌਕੇ ਅਰਵਿੰਦ ਖੰਨਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੀ ਔਰਤਾਂ ਨੂੰ ਸਵੈ ਰੁਜ਼ਗਾਰ ਅਤੇ ਆਰਥਿਕ ਪੱਖੋਂ ਮਜਬੂਤ ਕਰਨ ਲਈ ਕੋਸ਼ਿਸ਼ਾਂ ਲਗਤਾਰ ਜਾਰੀ ਹਨ ਅਤੇ ਕਈ ਪਲੇਟਫਾਰਮਾਂ ਤੇ ਕੰਮ ਕੀਤਾ ਜਾ ਰਿਹਾ ਹੈ। ਜਿਸ ਤਹਿਤ ਛੇ ਔਰਤਾਂ ਨੂੰ ਫੂਡ ਕਾਰਟ ਮੁਹੱਈਆ ਕਰਵਾਏ ਗਏ ਹਨ। ਉਮੀਦ ਸੰਸਥਾ ਨਾਲ 2400 ਔਰਤਾਂ ਜੁੜ ਕੇ ਆਪੋ ਆਪਣਾ ਕੰਮ ਕਰ ਰਹੀਆਂ ਹਨ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਕੇ ਆਪਣੀ ਆਰਥਿਕ ਸਥਿਤੀ ਨੂੰ ਮਜਬੂਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੀ ਕੋਸ਼ਿਸ ਹੈ ਕਿ ਹਰ ਔਰਤ ਆਪਣੇ ਪੱਧਰ ਦੇ ਆਤਮ ਨਿਰਭਰ ਅਤੇ ਆਰਥਿਕ ਤੌਰ ਤੇ ਮਜ਼ਬੂਤ ਬਣੇ ਇਸ ਮੰਤਵ ਨਾਲ਼ ਇਹ ਕੋਸ਼ਿਸ਼ਾਂ ਆਉਣ ਵਾਲ਼ੇ ਸਮੇਂ ਵਿੱਚ ਵੀ ਜਾਰੀ ਰਹਿਣਗੀਆਂ। ਇਨ੍ਹਾਂ ਔਰਤਾਂ ਨੂੰ ਮਿਲੇ ਫੂ਼ਡ ਕਾਰਟ ਉਮੀਦ ਗਰੁੱਪ ’ਚ ਕੰਮ ਕਰਨ ਵਾਲੀਆਂ ਔਰਤਾਂ ਮਨਜੀਤ ਕੌਰ ਪਿੰਡ ਬਖੋਪੀਰ, ਕੁਲਦੀਪ ਕੌਰ ਪਿੰਡ ਘਾਬਦਾਂ, ਕਰਮਜੀਤ ਕੌਰ ਅਤੇ ਬਲਜੀਤ ਕੌਰ ਪਿੰਡ ਬਲਿਆਲ, ਸਵਰਨਜੀਤ ਕੌਰ ਪਿੰਡ ਫੱਗੂਵਾਲਾ ਨੂੰ ਫੂਡ ਕਾਰਟ ਦਿੱਤੇ ਗਏ ਹਨ। ਔਰਤਾਂ ਨੇ ਕਿਹਾ ਕਿ ਅਰਵਿੰਦ ਖੰਨਾ ਦੀ ਸੰਸਥਾ ਉਮੀਦ ਨਾਲ ਜੁੜ ਕੇ ਉਨਾਂ ਨੂੰ ਆਪਣਾ ਹੁਨਰ ਨਿਖਾਰਨ ਦਾ ਅਤੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਦਾ ਇੱਕ ਸੋਹਣਾ ਪਲੇਟਫਾਰਮ ਮਿਲਿਆ ਹੈ।