ਉਜਾਗਰ ਸਿੰਘ ਦੀ ਪੁਸਤਕ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਲੋਕ ਅਰਪਣ
ਉਜਾਗਰ ਸਿੰਘ ਦੀ ਪੁਸਤਕ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ਲੋਕਅਰਪਣ
Publish Date: Mon, 02 Mar 2026 04:23 PM (IST)
Updated Date: Mon, 02 Mar 2026 04:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ: ਪਿੰਡ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ, ਕਿਉਂਕਿ ਪਿੰਡ ਕੌਮ ਦੇ ਸਮਾਜਿਕ, ਸੱਭਿਆਚਾਰਕ, ਆਰਥਿਕ, ਰਹਿਤਲ, ਭਾਈਚਾਰਾ, ਰਸਮਰਿਵਾਜ਼, ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਦੇ ਪਹਿਰੇਦਾਰ ਬਣਦੇ ਹਨ। ਬਿਲਕੁਲ ਇਸੇ ਤਰ੍ਹਾਂ ਪਿੰਡ ਕੱਦੋਂ ਦਾ ਸਮਾਜਿਕ, ਧਾਰਮਿਕ ਅਤੇ ਸਭਿਅਚਾਰਕ ਵਿਰਸਾ ਅਮੀਰ ਹੈ। ਇਸ ਪਿੰਡ ਦੇ ਵਾਸੀਆਂ ਨੇ ਸੰਸਾਰ ਵਿੱਚ ਵਿਲੱਖਣ ਪ੍ਰਾਪਤੀਆਂ ਕਰਕੇ ਆਪਣੀ ਅਮੀਰ ਵਿਰਾਸਤ ਨੂੰ ਚਾਰ ਚੰਨ ਲਾਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਕੱਦੋਂ ਦੇ ਜੀਵਤ ਸਭ ਤੋਂ ਸੀਨੀਅਰ ਮੈਂਬਰ ਮਾਸਟਰ ਗੁਰਦੇਵ ਸਿੰਘ ਨੇ ਉਜਾਗਰ ਸਿੰਘ ਦੀ‘ਪਿੰਡ ਕੱਦੋਂ ਦਾ ਵਿਰਾਸਤੀ ਰੰਗ’ ਪੁਸਤਕ ਨੂੰ 38ਵੇਂ ਕਬੱਡੀ ਕੱਪ ਦੇ ਇਨਾਮ ਵੰਡ ਸਮਾਰੋਹ ਵਿਚ ਲੋਕ ਅਰਪਣ ਕਰਨ ਤੋਂ ਬਾਅਦ ਕੀਤਾ। ਉਨ੍ਹਾਂ ਅੱਗੋਂ ਕਿਹਾ ਇਸ ਪੁਸਤਕ ਵਿੱਚ ਪਿੰਡ ਕੱਦੋਂ ਦੇ ਸਭਿਆਚਾਰ ਦੇ ਰਖਵਾਲੇ ਜਸਵਿੰਦਰ ਸਿੰਘ ਭੱਲਾ, ਜੀਤ ਕੱਦੋਂਵਾਲਾ, ਮਨਪ੍ਰੀਤ ਅਖ਼ਤਰ ਅਤੇ ਰਮਨ ਕੱਦੋਂ, ਵਰਗੇ ਕਲਾਕਾਰਾਂ, ਗੀਤਕਾਰਾਂ, ਗਾਇਕਾਂ ਅਤੇ ਅਦਾਕਾਰਾਂਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੱਤਾ ਗਿਆ ਹੈ। ਪਿੰਡ ਕੱਦੋਂ ਦੇ ਵਿਅਕਤੀ ਡਾਕਟਰ, ਵਕੀਲ, ਜੱਜ, ਪ੍ਰੋਫ਼ੈਸਰ, ਵਿਓਪਾਰੀ, ਉਦਮੀ, ਖੇਤੀਬਾੜੀਮਾਹਰ, ਸਪੋਰਟਸਮੈਨ, ਆਰਥਿਕਮਾਹਿਰ, ਵਾਤਾਵਰਨ ਪ੍ਰੇਮੀ, ਸਮਾਜ ਸੇਵਕ, ਚੋਟੀ ਦੇ ਕਲਾਕਰ, ਗਾਇਕ ਅਤੇ ਹੋਏ ਹਨ। ਜਿਨ੍ਹਾਂ ਨੇ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਪਿੰਡ ਦਾ ਨਾਮ ਸੰਸਾਰ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਕਬੱਡੀ ਕੱਪ ਦੇ ਪ੍ਰਧਾਨ ਸੁਰਜੀਤ ਸਿੰਘ ਮੁੰਡੀ, ਮੇਵਾ ਸਿੰਘ ਮੁੰਡੀ ਐਨ.ਆਰ.ਆਈ.ਐਡਵੋਕੇਟ ਪਰਮਜੀਤ ਸਿੰਘ ਮੁੰਡੀ, ਰਣਜੀਤ ਸਿੰਘ, ਦਿਲਬਾਗ ਸਿੰਘ ਪੋਲਾ ਸਾਬਕਾ ਚੇਅਰਮੈਨ, ਸਬ ਇਨਸਪੈਕਟ ਰਸੁਰਜੀਤ ਸਿੰਘ, ਸੂਬੇਦਾਰ ਮਲਕੀਤ ਸਿੰਘ, ਰਾਜਵੀਰ ਸਿੰਘ ਮੁੰਡੀ, ਤਨਵੀਰਸਿੰਘ ਮੁੰਡੀ, ਦਵਿੰਦਰ ਸਿੰਘ ਮੁੰਡੀ, ਗਗਨ ਮੁੰਡੀ ਅਤੇ ਰਾਜਵੀਰ ਸਿੰਘ ਠੇਕਦਾਰ ਆਦਿ ਲੋਕ ਅਰਪਣ ਵਿੱਚ ਸ਼ਾਮਲ ਸਨ। ਉਜਾਗਰ ਸਿੰਘ ਨੇ ਪਿੰਡ ਕੱਦੋਂ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ।