ਦੋ ਰੋਜ਼ਾ ਅਕੱਥ ਕਥਾ ਸਮਾਗਮ ਕਰਵਾਇਆ
ਦੋ ਰੋਜ਼ਾ ਅਕੱਥ ਕਥਾ ਸਮਾਗਮ ਕਰਵਾਇਆ
Publish Date: Thu, 19 Mar 2026 04:01 PM (IST)
Updated Date: Fri, 20 Mar 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਹੋਲਾ-ਮਹੱਲਾ ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਅਕੱਥ ਕਥਾ ਸਮਾਗਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਬਲਵਿੰਦਰ ਸਿੰਘ ਬੀਰਕਲਾਂ ਦੀ ਦੇਖ-ਰੇਖ ਹੇਠ ਅਕਾਲ ਸਹਾਏ ਵਾਹਿਗੁਰੂ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਰਾਤਰੀ ਤੇ ਦਿਨ ਦੇ ਸਮਾਗਮਾਂ ਦੀ ਆਰੰਭਤਾ ਹਜੂਰੀ ਰਾਗੀ ਭਾਈ ਗੁਰਧਿਆਨ ਸਿੰਘ ਦੇ ਜਥੇ ਵੱਲੋਂ ਕੀਤੇ ਕੀਰਤਨ ਕੀਤਾ ਗਿਆ। ਭਾਈ ਗੁਰਤੇਜ ਸਿੰਘ ਆਸਟ੍ਰੇਲੀਆ (ਸਾਬਕਾ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਗੁਰਬਾਣੀ ਸ਼ਬਦ ਵਿਆਖਿਆ ਅਤੇ ਕਥਾ ਵਿਚਾਰ ਕੀਤੀ। ਭਾਈ ਸਤਵਿੰਦਰ ਸਿੰਘ ਭੋਲਾ ਹੈਂਡ ਗ੍ਰੰਥੀ ਨੇ ਚੇਤ ਮਹੀਨੇ ਸਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਉਪਰੰਤ ਭਾਈ ਨਿਰਵੈਰ ਸਿੰਘ ਖਾਲਸਾ ਫਿਰੋਜ਼ਪੁਰ ਵਾਲਿਆਂ ਨੇ ਕਥਾ ਵਿਚਾਰ ਕਰਦਿਆਂ ਗੁਰਬਾਣੀ ਦੀ ਰੋਸ਼ਨੀ ’ਚ ਮਨੁੱਖੀ ਜੀਵਨ ਦਾ ਮਨੋਰਥ, ਪ੍ਰਭੂ ਮਿਲਾਪ, ਸਿਮਰਨ ਦੀ ਮਹਿਮਾ, ਨਾਮ ਸਿਮਰਨ ਦੀਆਂ ਜੁਗਤੀਆਂ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਭਾਈ ਨਿਰਵੈਰ ਸਿੰਘ ਖਾਲਸਾ, ਭਾਈ ਸੁਖਦੇਵ ਸਿੰਘ, ਅਰਸ਼ਦੀਪ ਸਿੰਘ, ਜਸਵਿੰਦਰ ਸਿੰਘ, ਬਲਤੇਜ ਸਿੰਘ, ਇਕਬਾਲ ਸਿੰਘ, ਰਾਵਿੰਦਰ ਸਿੰਘ ਜੌਹਲ (ਰੱਬ ਟੀਵੀ), ਸੁਖਪਾਲ ਸਿੰਘ ਗਰੇਵਾਲ, ਭਰਪੂਰ ਸਿੰਘ ਗੋਲਡੀ, ਹਰਿੰਦਰ ਵੀਰ ਸਿੰਘ, ਜਸਵੀਰ ਸਿੰਘ ਪਿੰਕਾ, ਹਰਜੀਤ ਸਿੰਘ ਹੈਪੀ, ਮਨਿੰਦਰ ਪਾਲ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਭਾਈ ਘਨ੍ਹਈਆ ਸੇਵਾ ਦੱਲ, ਬਾਬਾ ਅਜੀਤ ਸਿੰਘ ਨੌਜਵਾਨ ਸਭਾ, ਇਸਤਰੀ ਸਤਿਸੰਗ ਸਭਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਰਾਗੀ ਜਥਾ ਭਾਈ ਗੁਰਧਿਆਨ ਸਿੰਘ, ਭਾਈ ਗੁਰਤੇਜ ਸਿੰਘ ਅਤੇ ਭਾਈ ਨਿਰਵੈਰ ਸਿੰਘ ਖਾਲਸਾ ਤੇ ਉਨ੍ਹਾਂ ਦੇ ਸੇਵਕਾਂ ਨੂੰ ਤੇ ਸਹਿਯੋਗੀਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਨਮਾਨਿਤ ਕਰਨ ਦੀ ਰਸਮ ਜਗਤਾਰ ਸਿੰਘ, ਜਸਵਿੰਦਰ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਪ੍ਰੀਤ,ਰਸਵਿੰਦਰ ਸਿੰਘ ਟੁਰਨਾ, ਬਲਵੰਤ ਕੌਰ, ਜਤਿੰਦਰ ਕੌਰ, ਪਰਮਜੀਤ ਕੌਰ ਆਦਿ ਨੇ ਨਿਭਾਈ। ਭਾਈ ਨਿਰਵੈਰ ਸਿੰਘ ਖਾਲਸਾ ਨੇ ਵਾਹਿਗੁਰੂ ਨਾਮ ਲੇਵਾ ਦੇ ਭਾਈ ਬਲਵਿੰਦਰ ਸਿੰਘ ਬੀਰਕਲਾਂ ਤੇ ਰਣਜੀਤ ਕੌਰ, ਜਸਵਿੰਦਰ ਸਿੰਘ ਪ੍ਰਿੰਸ ਦਾ ਸਨਮਾਨ ਕੀਤਾ। ਸਮਾਗਮ ’ਚ ਹਰਭਜਨ ਸਿੰਘ ਭੱਟੀ, ਅਮਰਿੰਦਰ ਸਿੰਘ ਮੌਖਾ, ਗੁਰਪ੍ਰੀਤ ਸਿੰਘ, ਗੁਰਕੰਵਲ ਸਿੰਘ, ਹਰਵਿੰਦਰ ਸਿੰਘ ਪੱਪੂ, ਬਾਬਾ ਪਿਆਰਾ ਸਿੰਘ, . ਅਮਨਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ, ਗੁਰਸਿਮਰਨ ਸਿੰਘ ਗੁਜਰਾਲ, ਬਲਵੰਤ ਸਿੰਘ ਭਿੱਖੀ, ਭਾਈ ਇਕਬਾਲ ਸਿੰਘ, ਬਲਵਿੰਦਰ ਸਿੰਘ ਬੀਰ ਕਲਾਂ, ਸੁਖਦੇਵ ਸਿੰਘ ਭੁੱਲਰ, ਬਲਤੇਜ ਸਿੰਘ ਫਿਰੋਜ਼ਪੁਰ ਹਾਜ਼ਰ ਸਨ।