ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ
ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਗ੍ਰਿਫਤਾਰ
Publish Date: Thu, 05 Mar 2026 04:15 PM (IST)
Updated Date: Fri, 06 Mar 2026 04:00 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਲਹਿਰਾ ਦੀ ਪੁਲਿਸ ਨੂੰ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਉਦੋਂ ਸਫਲਤਾ ਮਿਲੀ, ਜਦੋਂ ਦੋ ਨੌਜਵਾਨਾਂ ਨੂੰ ਚਿੱਟੇ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵੀਰ ਸਿੰਘ ਚੌਕੀ ਇੰਚਾਰਜ ਸਿਟੀ ਲਹਿਰਾ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਤੇ ਚੈਕਿੰਗ ਸਬੰਧੀ ਅੜਕਵਾਸ-ਲਹਿਰਾ ਰੋਡ ਤੇ ਬਾਹੱਦ ਲਹਿਰਾ ਵਿਖੇ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸਨ, ਤਾਂ ਨਹਿਰੀ ਖਤਾਨਾ ਵੱਲੋਂ ਦੋ ਨੌਜਵਾਨ ਇਕ ਛੋਟੀ ਪਾਰਦਰਸ਼ੀ ਲਿਫਾਫੀ ਦੀ ਫਰੋਲਾ-ਫਰਾਲੀ ਕਰ ਕੇ ਸੜਕ ਵੱਲ ਆਉਂਦੇ ਵਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਗਏ ਅਤੇ ਹੱਥ ਵਿੱਚ ਫੜੀ ਲਫਾਫੀ ਥੱਲੇ ਸੁੱਟਦਿਆਂ ਵਾਪਸ ਮੁੜਨ ਲੱਗੇ। ਜਿਨ੍ਹਾਂ ਨੇ ਆਪਣਾ ਨਾਮ ਸਿਮੀ ਸਿੰਘ ਤੇ ਅਕਾਸ਼ਦੀਪ ਸਿੰਘ ਉਰਫ ਮਿਡਾ ਵਾਸੀਆਨ ਵਾਰਡ ਨੰਬਰ 15 ਲਹਿਰਾਗਾਗਾ ਦੱਸਿਆ। ਜਿਨ੍ਹਾਂ ਵੱਲੋਂ ਸੁੱਟੀ ਲਿਫਾਫੀ ਪਾਰਦਰਸ਼ੀ ਨੂੰ ਚੱਕ ਕੀਤਾ ਉਸ ਵਿੱਚੋਂ ਅੱਠ ਗ੍ਰਾਮ ਹੈਰੋਇਨ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਜਿਸ ’ਤੇ ਮੁਕਦਮਾ ਥਾਣਾ ਲਹਿਰਾ ਵਿਖੇ ਦਰਜ ਕੀਤਾ ਗਿਆ।