15 ਗ੍ਰਾਮ ਚਿੱਟੇ ਸਣੇ 2 ਨੌਜਵਾਨ ਕਾਬੂ
15 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਦੋ ਨੌਜਵਾਨ ਕਾਬੂ
Publish Date: Fri, 10 Apr 2026 04:47 PM (IST)
Updated Date: Sat, 11 Apr 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਲਹਿਰਾ ਦੀ ਪੁਲਿਸ ਨੇ 2 ਨੌਜਵਾਨਾਂ ਨੂੰ 15 ਗ੍ਰਾਮ ਚਿੱਟੇ ਸਮੇਤ ਮੌਕੇ ’ਤੇ ਹੀ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਿਟੀ ਚੌਕੀ ਇੰਚਾਰਜ ਗੁਰਦੇਵ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਤੇ ਚੈਕਿੰਗ ਸਬੰਧੀ ਖਾਈ ਰੋਡ ਲਹਿਰਾ ਮੌਜੂਦ ਸਨ। ਸ਼ਾਮ ਸਾਢੇ 6 ਵਜੇ ਦੇ ਕਰੀਬ ਮੁਖਬਰ ਨੇ ਇਤਲਾਹ ਦਿੱਤੀ ਕਿ ਰਾਜਨ ਗੁਪਤਾ ਉਰਫ ਰਵੀ ਉਰਫ ਗੋਂਗਲ ਵਾਸੀ ਲਹਿਰਾ ਨਸ਼ੀਲਾ ਪਦਾਰਥ ਵੇਚਣ ਦਾ ਆਦੀ ਹੈ। ਉਹ ਆਪਣੇ ਗਾਹਕਾਂ ਨੂੰ ਹੈਰੋਇਨ ਚਿੱਟੇ ਦੀ ਸਪਲਾਈ ਦੇਣ ਲਈ ਵਾਟਰ ਵਰਕਸ ਰੋਡ ਲਹਿਰਾ ਖਾਈ ਤੋਂ ਅੜਕਵਾਸ ਵਾਲੀ ਸੜਕ ਦੇ ਪੁੱਲ ’ਤੇ ਆਵੇਗਾ। ਇਸ ਪਾਸੋਂ ਗੋਰਾ ਸਿੰਘ ਵਾਸੀ ਮਾਨਸਾ ਜੋ ਆਪਣੀ ਰਿਸ਼ਤੇਦਾਰੀ ਵਿੱਚ ਲਹਿਰਾ ਵਿਖੇ ਰਹਿੰਦਾ ਹੈ, ਇਹ ਰਾਜਨ ਗੁਪਤਾ ਉਰਫ ਗੋਂਗਲ ਕੋਲੋਂ ਚਿੱਟਾ ਲੈ ਕੇ ਅੱਗੇ ਆਪਣੇ ਗਾਹਕਾਂ ਨੂੰ ਬਸਤੀ ’ਚ ਵੇਚਦਾ ਹੈ। ਜੇਕਰ ਯੋਜਨਾਵੱਧ ਤਰੀਕੇ ਨਾਲ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਚਿੱਟੇ ਨਸ਼ੀਲੇ ਪਦਾਰਥ ਸਮੇਤ ਕਾਬੂ ਆ ਸਕਦਾ ਹੈ। ਇਸ ਸਬੰਧੀ ਛਾਪੇ ਮਾਰੀ ਕਰਦਿਆਂ ਦੋਵੇਂ ਨੌਜਵਾਨਾਂ ਨੂੰ 15 ਗ੍ਰਾਮ ਚਿੱਟੇ ਸਮੇਤ ਕਾਬੂ ਕਰ ਲਿਆ। ਉਨ੍ਹਾਂ ਖ਼ਿਲਾਫ਼ ਥਾਣਾ ਲਹਿਰਾ ਵਿਖੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।