ਨਸ਼ੀਲੇ ਪਦਾਰਥ ਸਣੇ ਦੋ ਵਿਅਕਤੀ ਕਾਬੂ
ਨਸ਼ੀਲੇ ਪਦਾਰਥ ਸਣੇ ਦੋ ਵਿਅਕਤੀ ਕਾਬੂ
Publish Date: Sat, 21 Mar 2026 04:42 PM (IST)
Updated Date: Sun, 22 Mar 2026 04:05 AM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਬੀਤੀ ਸ਼ਾਮ ਖਨੌਰੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਚੰਨਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅਤੇ ਜਿਲਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ, ਡੀਐਸਪੀ ਮੂਨਕ ਅਤੇ ਐਸਐਚਓ ਖਨੌਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸਤ ਕਰ ਰਹੇ ਸੀ ਅਤੇ ਜਦੋਂ ਉਹ ਪਿੰਡ ਕੱਚੀ ਖਨੌਰੀ ਚੁਰਸਤੇ ਤੋਂ ਕੁਝ ਅੱਗੇ ਸੀ ਤਾਂ ਉਨ੍ਹਾਂ ਨੂੰ ਪਿੰਡ ਪਦਾਰਥ ਖੇੜਾ ਵੱਲੋਂ ਇੱਕ ਕਾਰ ਆਉਦੀ ਦਿਖਾਈ ਦਿੱਤੀ ਜਿਸ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਗਈ ਤਾਂ ਗੱਡੀ ਵਿੱਚੋਂ ਪਲਾਸਟਿਕ ਦੇ ਇੱਕ ਲਿਫਾਫੇ ਅੰਦਰੋਂ ਅੱਠ ਗਰਾਮ ਹੀਰੋਇਨ (ਚਿੱਟਾ) ਬਰਾਮਦ ਹੋਇਆ। ਜਿਸ ਤੇ ਕਾਰਵਾਈ ਸੋਮਨਾਥ ਵਾਸੀ ਵਾਰਡ ਨੰਬਰ 12, ਖਨੌਰੀ ਅਤੇ ਗੱਬਰ ਸਿੰਘ ਵਾਸੀ ਪਿੰਡ ਸ਼ੇਰਗੜ ਥਾਣਾ ਸ਼ੁਦਰਾਣਾ ਦੇ ਖਿਲਾਫ ਥਾਣਾ ਖਨੌਰੀ ਵਿਖੇ ਮਾਮਲਾ ਦਰਜ ਕੀਤਾ ਗਿਆ।