ਚੋਰੀ ਦੇ 8 ਮੋਬਾਈਲ ਤੇ 3 ਲੈਪਟਾਪ ਸਣੇ ਦੋ ਗ੍ਰਿਫ਼ਤਾਰ
ਚੋਰੀ ਦੇ 8 ਮੋਬਾਇਲ ਤੇ 3 ਲੈਪਟਾਪ ਸਣੇ ਦੋ ਗ੍ਰਿਫਤਾਰ
Publish Date: Mon, 23 Feb 2026 06:05 PM (IST)
Updated Date: Tue, 24 Feb 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪੁਲਿਸ ਨੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ। ਡੀਐੱਸਪੀ ਮਾਨਵਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਸਹਿਬਾਜ਼ ਉਰਫ ਜੈਂਗੋ ਪੁੱਤਰ ਮੁਹੰਮਦ ਨਦੀਮ ਵਾਸੀ ਮੰਡਿਆਲਾ ਰੋਡ, ਜਮਾਲਪੁਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਤੋਂ ਜੈਨ ਮੰਦਰ ਵਿੱਚੋਂ ਚੋਰੀ ਕੀਤਾ ਮੋਬਾਈਲ ਬਰਾਮਦ ਕਰਵਾਇਆ ਗਿਆ। ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਵਿਚ ਦੋ ਹੋਰ ਵਿਅਕਤੀਆਂ ਮੁਹੰਮਦ ਸਹਿਬਾਜ਼ ਉਰਫ ਬੂਚਾ ਵਾਸੀ ਮੁਹੱਲਾ ਕਸਾਈਆਂ ਵਾਲਾ ਪੱਕਾ ਦਰਵਾਜ਼ਾ ਜਮਾਲਪੁਰਾ ਤੇ ਮੁਹੰਮਦ ਸਾਹਿਲ ਵਾਸੀ ਨੇੜੇ ਹੈਦਰ ਸ਼ੇਖ, ਮਾਲੇਰਕੋਟਲਾ ਨੂੰ ਵੀ ਨਾਮਜ਼ਦ ਕੀਤਾ ਗਿਆ। ਤਫਤੀਸ਼ ਦੌਰਾਨ ਮੁੱਖ ਦੋਸ਼ੀ ਕੋਲੋਂ ਜੰਮੂ ਕਟੜਾ ਰੇਲਗੱਡੀ ਵਿੱਚੋਂ ਵੱਖ-ਵੱਖ ਵਿਅਕਤੀਆਂ ਕੋਲੋਂ ਚੋਰੀ ਕੀਤੇ ਗਏ ਕੁੱਲ 8 ਮੋਬਾਈਲ ਫੋਨ ਤੇ 3 ਲੈਪਟਾਪ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਮੁਹੰਮਦ ਸਹਿਬਾਜ਼ ਉਰਫ ਬੂਚਾ ਜਿਸ ਕੋਲੋਂ 4 ਮੋਬਾਈਲ ਵੀ ਬਰਾਮਦ ਹੋਏ ਹਨ। ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਕੇ ਹੋਰ ਡੂੰਘੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਸੰਭਾਵਨਾ ਹੈ ਕਿ ਸ਼ਹਿਰ ਵਿਚ ਹੋਈਆਂ ਹੋਰ ਵਾਰਦਾਤਾਂ ਦੇ ਵੀ ਖੁਲਾਸੇ ਹੋ ਸਕਦੇ ਹਨ।