100 ਪਾਬੰਦੀਸ਼ੁਦਾ ਗੋਲ਼ੀਆਂ ਸਣੇ ਦੋ ਕਾਬੂ
100 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ
Publish Date: Fri, 13 Mar 2026 04:57 PM (IST)
Updated Date: Sat, 14 Mar 2026 04:04 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਲਹਿਰਾ ਦੀ ਪੁਲਿਸ ਨੇ ਦੋ ਵੱਖ-ਵੱਖ ਮੁਕਦਮਿਆਂ ਵਿਚ ਇਕ ਨੌਜਵਾਨ ਨੂੰ 100 ਪਾਬੰਦੀਸ਼ੁਦਾ ਗੋਲ਼ੀਆਂ ਤੇ ਦੂਜੇ ਨੂੰ ਸੱਤ ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਲਹਿਰਾ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਅਸੀਂ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਚੈਕਿੰਗ ਸਬੰਧੀ ਸ਼ਹਿਰ ਲਹਿਰਾ ਤੋਂ ਵਾਇਆ ਵਾਟਰ ਵਰਕਸ ਰੋਡ ਹੁੰਦੇ ਹੋਏ ਪਿੰਡ ਅੜਕਵਾਸ ਵੱਲ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਵਾਟਰ ਵਰਕਸ ਨੇੜੇ ਪੁੱਜੀ ਤਾਂ ਦੇਰ ਰਾਤ 9 ਵਜੇ ਤੋਂ ਬਾਅਦ ਸਟਰੀਟ ਲਾਈਟਾਂ ਦੀ ਰੋਸ਼ਨੀ ਵਿਚ ਇਕ ਨੌਜਵਾਨ ਮੋਟਰਸਾਈਕਲ ’ਤੇ ਬੈਠਾ ਆਪਣੇ ਵਿਚਾਲੇ ਰੱਖੇ ਲਿਫਾਫੇ ਦੀ ਫਰੋਲਾ-ਫਰਾਲੀ ਕਰਦਾ ਵਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਨੇੜੇ ਰੁਕਦੀ ਦੇਖ ਲਿਫਾਫੇ ਨੂੰ ਸੁੱਟਣ ਹੀ ਲੱਗਾ ਸੀ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਦਿਨੇਸ਼ ਕੁਮਾਰ ਵਾਸੀ ਲਹਿਰਾ ਦੱਸਿਆ। ਦਿਨੇਸ਼ ਕੁਮਾਰ ਦੇ ਹੱਥਾਂ ਵਿੱਚ ਫੜੇ ਲਿਫਾਫੇ ਨੂੰ ਜਦੋਂ ਚੈੱਕ ਕੀਤਾ ਤਾਂ ਉਸ ਵਿੱਚੋਂ 100 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਦੋਸ਼ੀ ਦਿਨੇਸ਼ ਕੁਮਾਰ ਪੱਪੂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰਦਿਆਂ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਸੱਤ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਇਸੇ ਤਰ੍ਹਾਂ ਦੂਜੇ ਮੁਕਦਮੇ ਰਾਹੀਂ ਸਹਾਇਕ ਥਾਣੇਦਾਰ ਸਤਿਨਾਮ ਸਿੰਘ ਗਸਤ ਤੇ ਚੈਕਿੰਗ ਸਬੰਧੀ ਸਮੇਤ ਸਾਥੀ ਕਰਮਚਾਰੀਆਂ ਸਮੇਤ ਪਿੰਡ ਚੂੜਲ ਖੁਰਦ ਤੋਂ ਪਿੰਡ ਕਾਲੀਆ ਵੱਲ ਜਾ ਰਹੇ ਸਨ। ਸ਼ਾਮ ਸਵਾ ਸੱਤ ਵਜੇ ਦੇ ਕਰੀਬ ਰੇਲਵੇ ਟਰੈਕ ਦੇ ਨਾਲ ਸੜਕ ਉੱਤੇ ਮੋਨਾ ਵਿਅਕਤੀ ਤੁਰਿਆ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ। ਇਸ ਆਪਣੀ ਪਹਿਨੀ ਹੋਈ ਕੈਪਰੀ ਦੀ ਜੇਬ ਵਿੱਚੋਂ ਇਕ ਲਫਾਫੀ ਪਲਾਸਟਿਕ ਕੱਚੀ ਜਗ੍ਹਾ ਉੱਤੇ ਥੱਲੇ ਸੁੱਟ ਦਿੱਤੀ। ਜਦੋਂ ਤੇਜ ਕਦਮੀ ਤੁਰਨ ਲੱਗਿਆ ਤਾਂ ਸਾਥੀ ਕਰਮਚਾਰੀਆਂ ਨੇ ਕਾਬੂ ਕਰ ਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਮਨਦੀਪ ਸ਼ਰਮਾਂ ਵਾਸੀ ਬੁਰਜ ਪੱਤੀ ਭੁਟਾਲ ਕਲਾਂ ਦੱਸਿਆ। ਸੁੱਟੀ ਹੋਈ ਲਿਫਾਫੀ ਚੈੱਕ ਕਰਨ ਉੱਤੇ ਉਸ ਵਿੱਚੋਂ ਸੱਤ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸਦੇ ਚਲਦਿਆ ਦੋਸ਼ੀ ਨੂੰ ਤੁਰੰਤ ਮੌਕੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ।