ਸ਼ਹੀਦ ਆਜਮ ਭਗਤ ਸਿੰਘ ਨੂੰ ਗੇਟ ਰੈਲੀ ਕਰਕੇ ਸ਼ਰਧਾਂਜਲੀ ਭੇਟ ਕੀਤੀ
ਸ਼ਹੀਦ ਆਜਮ ਭਗਤ ਸਿੰਘ ਨੂੰ ਗੇਟ ਰੈਲੀ ਕਰਕੇ ਸ਼ਰਧਾਂਜਲੀ ਭੇਟ ਕੀਤੀ
Publish Date: Mon, 23 Mar 2026 05:15 PM (IST)
Updated Date: Tue, 24 Mar 2026 04:02 AM (IST)

ਤਨਖਾਹ ਜਾਰੀ ਨਾ ਹੋਈ ਤਾਂ 25 ਨੂੰ ਲਾਇਆ ਜਾਵੇਗਾ ਧਰਨਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਗੇਟ ਰੈਲੀ ਕਰ ਕੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੂਬਾ ਆਗੂ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਤੇ ਆਜ਼ਾਦੀ ਸੰਘਰਸ਼ ਦੇ ਪ੍ਰਮੁੱਖ ਹੀਰੋ ਸਨ। ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਵੱਡਾ ਸ਼ੰਘਰਸ਼ ਲੜਿਆ ਅਤੇ 23 ਸਾਲ ਦੀ ਉਮਰ ਵਿਚ ਸ਼ਹੀਦ ਦੇ ਗਏ, ਪਰ ਉਨ੍ਹਾਂ ਦੀ ਕੁਰਬਾਨੀ ਨੇ ਦੇਸ਼ ਨੂੰ ਆਜ਼ਾਦੀ ਦੀ ਲੜਾਈ ਵਿਚ ਨਵੀਂ ਪ੍ਰੇਰਣਾ ਦਿੱਤੀ। ਉਨ੍ਹਾਂ ਦੀ ਦਿੱਤੀ ਕੁਰਬਾਨੀ ਨੂੰ ਪੂਰੇ ਭਾਰਤ ਵਿਚ ਯਾਦ ਕੀਤਾ ਜਾਂਦਾ ਹੈ। ਅੱਜ ਵੀ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਜੱਥੇਬੰਦੀਆਂ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸੰਘਰਸ਼ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਦੀ ਕੋਸ਼ਿਸ਼ ਕਰ ਰਹੀ ਹੈ। ਪਬਲਿਕ ਤੇ ਤਸ਼ੱਦਦ ਕਰ ਰਹੀ ਹੈ ਪਿੱਛਲੇ ਸਮੇਂ ਦੌਰਾਨ ਕਿਲੋਮੀਟਰ(ਪ੍ਰਾਈਵੇਟ) ਬੱਸਾਂ ਨਾ ਪਾਉਣ ਦੇ ਵਿਰੁੱਧ ਸੰਘਰਸ਼ ਕਰਦੇ ਮੁਲਾਜ਼ਮਾਂ ’ਤੇ ਨਾਜਾਇਜ਼ ਪਰਚੇ ਦਰਜ ਕਰਕੇ ਜੇਲ੍ਹਾਂ ਵਿਚ ਸੁੱਟਿਆ ਗਿਆ ਤੇ ਆਵਾਜ਼ ਨੂੰ ਦਬਾਉਣਾ ਦੀ ਕੋਸ਼ਿਸ਼ ਕੀਤੀ। ਖਜ਼ਾਨਚੀ ਸਤਵਿੰਦਰ ਜੇਜੀਆ ਤੇ ਰਿੰਕੂ ਨਾਥ ਨੇ ਕਿਹਾ ਕਿ ਠੇਕੇਦਾਰਾ ਵੱਲੋਂ ਮੁਲਾਜ਼ਮਾਂ ਦਾ ਈਪੀਐੱਫ, ਈਐੱਸਆਈ ਸਮੇਂ ਸਿਰ ਜਮਾਂ ਨਾ ਕਰਵਾਕੇ ਤੇ ਤਨਖਾਹਾਂ ਵਿਚ ਨਾਜਾਇਜ਼ ਕਟੌਤੀਆਂ ਕਰਕੇ ਮੁਲਾਜ਼ਮਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਪਰ ਇਸ ਸਰਕਾਰ ਨੇ ਠੇਕੇਦਾਰਾਂ ਰਾਹੀਂ ਲੁੱਟ ਕਰਾਉਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸਰਕਾਰ ਸਮੇਂ ਪਨਬਸ ਵਿਚ ਚਾਰ ਠੇਕੇਦਾਰ ਹੁਣ ਤੱਕ ਬਦਲੇ ਗਏ ਹਨ ਹਰੇਕ ਠੇਕੇਦਾਰ ਵੱਲੋਂ ਵਰਕਰਾਂ ਦੀ ਲੁੱਟ ਕੀਤੀ ਗਈ ਹੈ। ਅਸ ਵਿਚ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਠੇਕੇਦਾਰਾ ਰਾਹੀਂ ਠੱਗੀ ਮਾਰੀ ਗਈ ਹੈ। ਜਥੇਬੰਦੀ ਵੱਲੋਂ 30 ਮਾਰਚ ਨੂੰ ਸੂਬਾ ਪੱਧਰੀ ਮੀਟਿੰਗ ਕਰ ਕੇ ਅਗਲੇ ਸ਼ੰਘਰਸ਼ ਲਈ ਸਮੁੱਚੇ ਆਗੂ ਵਰਕਰਾ ਨੂੰ ਲਾਮਬੰਦ ਕੀਤਾ ਜਾਵੇਗਾ। ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਜੱਸੜ ਨੇ ਕਿਹਾ ਕਿ 23 ਮਾਰਚ ਹੋ ਚੁੱਕੀ ਹੈ, ਪ੍ਰੰਤੂ ਪੀਆਰਟੀਸੀ ਵਿਚ ਕੰਮ ਕਰਦੇ ਮੁਲਾਜ਼ਮਾ ਦੀ ਹੁਣ ਤੱਕ ਤਨਖਾਹ ਖਾਤਿਆਂ ਵਿਚ ਨਹੀਂ ਪਾਈ ਗਈ। ਨਿਗੁਣੀ ਤਨਖਾਹ ’ਤੇ ਕੰਮ ਕਰਦੇ ਮੁਲਾਜ਼ਮਾਂ ਦੇ ਚੁੱਲ੍ਹੇ ਠੰਡੇ ਹੋ ਰਹੇ ਹਨ। ਸਰਕਾਰ ਤੇ ਮਨੇਜਮੈਂਟ ਨੂੰ ਕੋਈ ਚਿੰਤਾ ਨਹੀਂ ਹੈ। ਜਥੇਬੰਦੀ ਦੇ ਆਗੂ ਬਲਜੀਤ ਸਿੰਘ, ਧਰਮਿੰਦਰ ਉਭਾਵਾਲ, ਹਰਵਿੰਦਰ ਸਿੰਘ ਬਰੜਵਾਲ, ਗੁਰਪ੍ਰੀਤ ਸਿੰਘ ਨਾਰੀਕੇ, ਗੁਰਦੀਪ ਸਿੰਘ ਸਤੌਜ, ਵਰਕਸ਼ਾਪ ਪ੍ਰਧਾਨ ਰਾਮ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ ਬੜੀ, ਬਲਕਾਰ ਸਿੰਘ ਚੰਗਾਲੀਵਾਲਾ, ਲਵਲੀ ਧੂਰੀ, ਬਿੱਕਰ ਰੇਤਗੜ੍ਹ ਨੇ ਕਿਹਾ ਜੇਕਰ ਸਰਕਾਰ ਵੱਲੋ ਤਰੁੰਤ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਤਾ 25 ਮਾਰਚ ਨੂੰ ਹੈਡ ਆਫਿਸ ਪੀਆਰਟੀਸੀ ਦੇ ਗੇਟ ਤੇ ਧਰਨਾ ਦਿੱਤਾ ਜਾਵੇਗਾ ਅਤੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।