ਲਾਇਫ ਸਕਿਲਜ਼ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
ਲਾਇਫ ਸਕਿਲਜ਼ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ
Publish Date: Wed, 22 Apr 2026 04:40 PM (IST)
Updated Date: Wed, 22 Apr 2026 04:43 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਘੱਗਾ ਵੱਲੋਂ ਸੀਬੀਐਸਈ ਸੈਂਟਰ ਆਫ ਐਕਸੀਲੈਂਸ ਦੇ ਅਧੀਨ ਲਾਈਫ ਸਕਿਲਜ਼- ਐਡਵਾਂਸਡ ਵਿਸ਼ੇ ’ਤੇ ਇਕ ਸਮਰੱਥਾ ਵਿਕਾਸ ਪ੍ਰੋਗਰਾਮ ਦਾ ਸਫਲਤਾਪੂਰਵਕ ਕਰਵਾਇਆ ਗਿਆ। ਵਰਕਸ਼ਾਪ ’ਚ ਵੀਣਾ ਸੰਗਵਾਨ ਤੇ ਅਨਿਲ ਕੁਮਾਰ ਨੇ ਬਤੌਰ ਰਿਸੋਰਸ ਪਰਸਨਜ਼ ਵੱਲੋਂ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਆਧੁਨਿਕ ਸਿੱਖਿਆ ’ਚ ਲਾਈਫ ਸਕਿਲਜ਼ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਵੀਣਾ ਸੰਗਵਾਨ ਨੇ ਲਾਈਫ ਸਕਿਲਜ਼ ਦੇ ਪ੍ਰਯੋਗ, ਸਕੂਲ ਦੇ ਪਾਠਕ੍ਰਮ ਵਿਚ ਉਨ੍ਹਾਂ ਦੀ ਸ਼ਮੂਲੀਅਤ ਅਤੇ ਵਿਦਿਆਰਥੀਆਂ ਵਿਚ ਲਾਈਫ ਸਕਿਲਜ਼ ਦੀ ਪ੍ਰਭਾਵਸ਼ਾਲੀ ਮੁਲਾਂਕਣ ਵਿਧੀਆਂ ਤੇ ਜ਼ੋਰ ਦਿੱਤਾ। ਅਨਿਲ ਕੁਮਾਰ ਨੇ ਆਪਣੇ ਸੈਸ਼ਨ ਦੀ ਸ਼ੁਰੂਆਤ ਲਾਈਫ ਸਕਿਲਜ਼ ਦੀ ਮੁੱਢਲੀ ਜਾਣਕਾਰੀ ਦਿੰਦੇ ਦੱਸਿਆ ਕਿ ਕਿਸ ਤਰ੍ਹਾਂ ਲਾਈਫ ਸਕਿਲਜ਼ ਸਿੱਖਿਆ ਨੂੰ ਆਧੁਨਿਕ ਸਕੂਲੀ ਸਿੱਖਿਆ ਨਾਲ ਜੋੜ ਕੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਵਰਕਸ਼ਾਪ ਵਿਚ ਦਾ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਦੇ ਲਗਭਗ 60 ਅਧਿਆਪਕਾਂ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਇੰਟਰਐਕਟਿਵ ਚਰਚਾਵਾਂ ਗਰੁੱਪ ਗਤੀਵਿਧੀਆਂ ਅਤੇ ਅਧਿਆਤਮਕ ਅਭਿਆਸ ਕਰਵਾਏ ਗਏ, ਜਿਨ੍ਹਾਂ ਨੇ ਅਧਿਆਪਕਾਂ ਨੂੰ ਆਪਣੇ ਪਾਠਣ ਢੰਗਾਂ ਨੂੰ ਨਵੀਂ ਤਰੀਕੇ ਨਾਲ ਸੋਚਣ ਅਤੇ ਸੁਧਾਰਣ ਲਈ ਪ੍ਰੇਰਿਤ ਕੀਤਾ। ਸਕੂਲ ਚੇਅਰਮੈਨ ਡਾ ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਸਕੂਲ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਨੇ ਸੀਬੀਐਸਈ ਸੈਂਟਰ ਆਫ ਐਕਸੀਲੈਂਸ ਅਤੇ ਰਿਸੋਰਸ ਪਰਸਨਜ਼ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲਾਈਫ ਸਕਿਲਜ਼ ਵਿਦਿਆਰਥੀਆਂ ਨੂੰ ਆਤਮਵਿਸ਼ਵਾਸੀ, ਜ਼ਿੰਮੇਵਾਰ ਅਤੇ ਭਾਵਨਾਤਮਕ ਤੌਰ ਤੇ ਮਜ਼ਬੂਤ ਵਿਅਕਤੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।