ਵਿਦਿਆ ਰਤਨ ਕਾਲਜ ਵਿਖੇ ਹੋਈ ਆਂਗਨਵਾੜੀ ਵਰਕਰਾਂ ਦੀ ਟ੍ਰੇਨਿੰਗ
ਵਿਦਿਆ ਰਤਨ ਕਾਲਜ ਵਿਖੇ ਹੋਈ ਆਂਗਨਵਾੜੀ ਵਰਕਰਾਂ ਦੀ ਟਰੇਨਿੰਗ
Publish Date: Fri, 06 Feb 2026 07:16 PM (IST)
Updated Date: Sat, 07 Feb 2026 04:08 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਬਾਲ ਵਿਕਾਸ ਪ੍ਰਾਜੈਕਟ ਅਫਸਰ ਲਹਿਰਾਗਾਗਾ ਵੱਲੋਂ ਆਂਗਨਵਾੜੀ ਵਰਕਰਾਂ ਦੀ ਟ੍ਰੇਨਿੰਗ ਵਿਦਿਆ ਰਤਨ ਪੋਲੀਟੈਕਨਿਕ ਕਾਲਜ ਖੋਖਰ ਕਲਾਂ ਵਿਖੇ ਲਾਈ ਗਈ। ਇਹ ਸੈਸ਼ਨ ਪੀਬੀ-ਪੀਬੀ ਤੇ ਪ੍ਰਥਮ ਟੀਮ ਦੁਆਰਾ ਕਰਵਾਇਆ ਗਿਆ, ਪੜ੍ਹਾਈ ਵੀ ਅਤੇ ਪੋਸ਼ਣ ਵੀ। ਇਹ ਸੈਸ਼ਨ ਇੱਕ ਤੋਂ ਛੇ ਸਾਲ ਦੇ ਬੱਚਿਆਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਸਮਝਣ ਤੇ ਸਮਰਥਨ ਦੇਣ ਦੇ ਲਈ ਸਿਖਲਾਈ ਕੰਮਾਂ ਤੇ ਕੇਂਦਰਿਤ ਰਿਹਾ। ਟ੍ਰੇਨਿੰਗ ਦੌਰਾਨ ਡਾ. ਅਮਨਜੋਤ ਕੌਰ ਡੀਐੱਸਐੱਮਓ ਸੰਗਰੂਰ ਨੇ ਬਚਪਨ ਦੇ ਵਿੱਚ ਸਿਹਤ ਵਿਕਾਸ ਬਾਰੇ ਸੈਮੀਨਾਰ ਦਿੱਤਾ। ਉਨ੍ਹਾਂ ਨਿੱਜੀ ਸਫਾਈ ,ਉਚਾਈ, ਭਾਰ ਮਾਪ ਅਤੇ ਬੱਚਿਆਂ ਦੇ ਵਿਕਾਸ ਅਤੇ ਹੋਰ ਸਿਹਤ ਸਬੰਧੀ ਪਹਿਲੂਆਂ ਤੇ ਕੇਂਦਰਿਤ ਕੀਤਾ। ਟ੍ਰੇਨਿੰਗ ਦੇ ਵਿਸ਼ੇਸ਼ ਸੈਸ਼ਨ ਦੇ ਦੌਰਾਨ ਸ਼ੁਕੇਸ਼ ਕੁਮਾਰ ਬੀਪੀਈਓ ਲਹਿਰਾਗਾਗਾ ਦੁਆਰਾ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੇ ਵੱਖ-ਵੱਖ ਸਿਖਲਾਈ ਦੇ ਦ੍ਰਿਸ਼ਟੀਕੋਣ ਅਤੇ ਗਤੀਵਿਧੀਆਂ ਤੇ ਬਾਰੇ ਚਾਨਣਾ ਪਾਇਆ। ਇਸ ਟਰੇਨਿੰਗ ਦੇ ਦੌਰਾਨ ਲਗਭਗ 185 ਦੇ ਆਂਗਨਵਾੜੀ ਵਰਕਰਾਂ ਨੇ ਹਿੱਸਾ ਲਿਆ। ਕਾਲਜ ਦੇ ਚੇਅਰਮੈਨ ਚੈਰੀ ਗੋਇਲ ਤੇ ਐਮਡੀ ਹਿਮਾਂਸ਼ੂ ਗਰਗ ਨੇ ਟ੍ਰੇਨਿੰਗ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਰਕਰਾਂ ਅਤੇ ਸੀਨੀਅਰ ਅਫਸਰਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ।