ਬੀਡੀਪੀਓ ਦਫ਼ਤਰ ਦਿੜ੍ਹਬਾ ’ਚ ਟ੍ਰੇਨਿੰਗ ਕੈਂਪ ਲਾਇਆ
ਬੀਡੀਪੀਓ ਦਫ਼ਤਰ ਦਿੜ੍ਹਬਾ ’ਚ ਟ੍ਰੇਨਿੰਗ ਕੈਂਪ ਲਾਇਆ
Publish Date: Thu, 12 Mar 2026 04:33 PM (IST)
Updated Date: Fri, 13 Mar 2026 04:01 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਵੱਲੋਂ ਨਵੀਆਂ ਬਣੀਆਂ ਪੰਚਾਇਤਾਂ ਦੀ ਕਾਰਜਪ੍ਰਣਾਲੀ, ਪੰਚਾਇਤਾਂ ਅਧਿਕਾਰਾਂ ਤੇ ਸ਼ਕਤੀਆਂ ਬਾਰੇ ਜਾਣੂੰ ਕਰਵਾਉਣ, ਪਿੰਡ ਦੇ ਸਰਬਪੱਖੀ ਵਿਕਾਸ ਤੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਜੀਪੀਡੀਪੀ ਦੀ ਤਿਆਰੀ ਸਾਡੀ ਯੋਜਨਾ, ਸਾਡਾ ਵਿਕਾਸ ਤਹਿਤ ਟ੍ਰੇਨਿੰਗ ਕੈਂਪ ਬੀਡੀਪੀਓ ਦਫ਼ਤਰ ਦਿੜ੍ਹਬਾ ਵਿਖੇ 6 ਮਾਰਚ ਤੋਂ ਕੈਂਪਾਂ ਦੀ ਲੜੀ ਜਾਰੀ ਹੈ ਇਹ ਟ੍ਰੇਨਿੰਗ ਕੈਂਪ ਏਡੀਸੀ ਵਿਕਾਸ ਸੰਗਰੂਰ ਸੁਖਚੈਨ ਸਿੰਘ ਪਾਪੜਾ ਦੀ ਨਿਗਰਾਨੀ ਹੇਠ ਲਗਾਏ ਜਾ ਰਹੇ ਹਨ। ਇਸ ਕੈਂਪ ਬਲਾਕ ਦਿੜ੍ਹਬਾ ਪੰਚ ਸਰਪੰਚ ਅਤੇ ਫਰੰਟਲਾਈਨ ਵਰਕਰ ਜਿਵੇਂ ਆਸ਼ਾ ਵਰਕਰ ਆਂਗਣਵਾੜੀ ਵਰਕਰ ਸਕੂਲ ਅਧਿਆਪਕ ਅਤੇ ਸ਼ੈਲਫ਼ ਹੈਲਪ ਗਰੁੱਪਾਂ ਦੇ ਮੈਂਬਰ ਭਾਗ ਲੈ ਰਹੇ ਹਨ। ਇਸ ਟ੍ਰੇਨਿੰਗ ਕੈਂਪ ਵਿੱਚ ਰਿਸੋਰਸ ਪਰਸਨ ਪ੍ਰੋਫ਼ੈਸਰ ਕੁਲਵਿੰਦਰ ਸਿੰਘ ਨਦਾਮਪੁਰ ਨੇ ਦੱਸਿਆ ਕਿ ਪੰਚਾਇਤਾਂ ਪਿੰਡਾਂ ਵਿਕਾਸ ਦੀ ਨੀਂਹ ਹੁੰਦੀਆਂ ਹਨ ਅਤੇ ਗ੍ਰਾਮ ਪੰਚਾਇਤਾਂ ਦੀ ਸਹੀ ਟ੍ਰੇਨਿੰਗ ਦੀ ਬਦੌਲਤ ਸਰਕਾਰੀ ਸਕੀਮਾਂ ਜ਼ਮੀਨੀ ਪੱਧਰ ਉੱਤੇ ਲਾਗੂ ਕੀਤਾ ਜਾ ਰਿਹਾ ਹੈ। ਰਿਸੋਰਸ ਪਰਸਨ ਨੇ ਪੰਚਾਇਤ ਰਾਜ ਐਕਟ, ਸੂਚਨਾ ਅਧਿਕਾਰ ਐਕਟ, ਸਿੱਖਿਆ ਅਧਿਕਾਰ ਐਕਟ, ਸਥਾਈ ਵਿਕਾਸ ਦੇ ਨੌਂ ਥੀਮਾਂ ਦੀ ਜਾਣਕਾਰੀ, ਪੰਚਾਇਤ ਦੀਆਂ ਤਿੰਨ ਸੰਮਤੀਆਂ, ਈ ਗ੍ਰਾਮ ਸਵਰਾਜ ਪੋਰਟਲ, ਪੰਚਾਇਤ ਐਡਵਾਂਸਮੈਂਟ ਇੰਡੈਕਸ ਪੋਰਟਲ ਅਤੇ ਮੇਰੀ ਪੰਚਾਇਤ ਐਪ ਬਾਰੇ ਜਾਣਕਾਰੀ ਦਿੱਤੀ। ਰਿਸੋਰਸ ਪਰਸਨ ਬਿੰਦਰ ਸਿੰਘ ਨੇ ਪੰਚਾਇਤ ਨੇ ਆਮਦਨ ਦੇ ਸਰੋਤਾਂ ਉੱਤੇ ਚਾਨਣਾ ਪਾਇਆ ਅਤੇ ਮਾਡਲ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦੀ ਤਿਆਰੀ ਅਤੇ ਗ੍ਰਾਮ ਸਭਾਵਾਂ ਦੀਆਂ ਮੀਟਿੰਗਾਂ ਬਾਰੇ ਦੱਸਿਆ। ਇਸ ਤੋਂ ਇਲਾਵਾ ਸਫਾਈ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ, ਸੀਸੀਟੀਵੀ ਕੈਮਰੇ ਅਤੇ ਮੁੱਢਲੀ ਸਿੱਖਿਆ ਬਾਰੇ ਵੀ ਵਿਸਥਾਰਤ ਵੇਰਵੇ ਦਿੱਤੇ। ਉਨ੍ਹਾਂ ਦੱਸਿਆ ਕਿ ਲੋਕ ਭਲਾਈ ਸਕੀਮਾਂ ਨੂੰ ਪਾਰਦਰਸ਼ਤਾ ਨਾਲ ਯੋਗ ਲਾਭਪਾਤਰੀਆਂ ਤੱਕ ਪਹੁੰਚਾਇਆ ਜਾਵੇ। ਇਸ ਕੈਂਪ ਵਿੱਚ ਸਬ ਡਵੀਜ਼ਨ ਮੈਜਿਸਟਰੇਟ ਦਿੜ੍ਹਬਾ ਤਰਸੇਮ ਚੰਦ ਨੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਬੀਡੀਪੀਓ ਦਿੜ੍ਹਬਾ ਪ੍ਰਦੀਪ ਕੁਮਾਰ ਸ਼ਾਰਦਾ ਨੇ ਵੀ ਕੈਂਪ ਨੂੰ ਸੰਬੋਧਨ ਕੀਤਾ। ਇਸ ਕੈਂਪ ਸੀਡੀਪੀਓ ਦਿੜ੍ਹਬਾ ਗੁਰਵਿੰਦਰ ਸਿੰਘ ਔਜਲਾ, ਏਪੀਓ ਦਿੜ੍ਹਬਾ ਰਮਨਪ੍ਰੀਤ ਕੌਰ, ਪੰਚਾਇਤ ਅਫ਼ਸਰ ਦਿੜ੍ਹਬਾ ਗੁਰਜੰਟ ਸਿੰਘ ਅਤੇ ਬੀਪੀਐੱਮ ਦਿੜ੍ਹਬਾ ਰਾਹੁਲ ਹਾਜ਼ਰ ਸਨ।