ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਸਿਆ ਸ਼ਿਕੰਜਾ
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉਤੇ ਕਸਿਆ ਸ਼ਿਕੰਜਾ
Publish Date: Tue, 06 Jan 2026 04:21 PM (IST)
Updated Date: Tue, 06 Jan 2026 04:23 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਟਰੈਫਿਕ ਪੁਲਿਸ ਰਾਜਪੁਰਾ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 40 ਵਾਹਨ ਚਾਲਕਾਂ ਦੇ ਚਾਲਾਨ ਕੱਟੇ ਗਏ। ਜਾਣਕਾਰੀ ਦੇ ਅਨੁਸਾਰ ਐਸਪੀ ਟਰੈਫਿਕ ਹਰਿੰਦਰ ਸਿੰਘ ਮਾਨ ਡੀਐੱਸ ਸਖਤ ਹਦਾਇਤਾਂ ਉੱਤੇ ਅਤੇ ਡੀਐੱਸਪੀ ਟਰੈਫਿਕ ਪੁਨੀਤ ਸਿੰਘ ਚਹਿਲ ਦੀ ਅਗਵਾਈ ਵਿੱਚ ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਵੱਲੋਂ ਟਰੈਫਿਕ ਪੁਲਿਸ ਸਮੇਤ ਰਾਜਪੁਰਾ ਪਟਿਆਲਾ ਰੋਡ ਉੱਤੇ ਟਾਹਲੀ ਵਾਲਾ ਚੌਂਕ ਤੋਂ ਲੈ ਕੇ ਜਤਿਨ ਲੱਸੀ ਤੇ ਓਵਰਬ੍ਰਿਜ ਨੇੜੇ ਨਾਕਾਬੰਦੀ ਕਰਕੇ ਗਲਤ ਪਾਰਕਿੰਗ ਕਰਕੇ ਖੜ੍ਹੇ 28 ਚਾਰ ਪਈਆ ਵਾਹਨ, ਪ੍ਰੈਸ਼ਰ ਹੋਰਨ ਦਾ 1 ਚਾਲਾਨ, ਬਿਨਾਂ ਨੰਬਰ ਪਲੇਟ ਇੱਕ ਚਲਾਨ, ਇਸ਼ਾਰੇ ਦੀ ਉਲੰਘਣਾ ਪੰਜ ਚਲਾਨ, ਖਤਰਨਾਕ ਡਰਾਈਵਿੰਗ ਇਕ ਚਾਲਾਨ, ਗੱਡੀ ਚਲਾਉਣ ਸਮੇਂ ਮੋਬਾਈਲ ਫੋਨ ਦੀ ਵਰਤੋ ਇਕ ਚਾਲਾਨ, ਬਿਨਾਂ ਫਿਟਨੈਸ ਦੇ ਇਕ ਚਾਲਾਨ, ਬਿਨਾਂ ਇੰਸ਼ੂਰੈਂਸ ਇਕ ਚਾਲਾਨ, ਬਿਨਾਂ ਹੈਲਮਟ ਦੇ ਇਕ ਚਾਲਾਨ ਸਮੇਤ ਕੁੱਲ 40 ਵਾਹਨ ਚਾਲਕਾਂ ਦੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਚਾਲਾਨ ਕੱਟੇ ਗਏ। ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਦੂਜਿਆਂ ਦੇ ਲਈ ਹਾਦਸਿਆਂ ਦਾ ਕਾਰਨ ਬਣਦੀ ਹੈ। ਇਸ ਲਈ ਹਰੇਕ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਪਾਲਨਾ ਕਰਕੇ ਆਪਣੇ ਆਪ ਦਾ ਬਚਾਅ ਰੱਖੇ ਅਤੇ ਟਰੈਫਿਕ ਪੁਲਿਸ ਦਾ ਵੀ ਸਾਥ ਦੇਵੇ। ਉਨ੍ਹਾਂ ਦੱਸਿਆ ਕਿ ਰਾਜਪੁਰਾ ਸ਼ਹਿਰ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਨੂੰ ਜਾਂਦੇ ਰਸਤਿਆਂ ਉੱਤੇ ਪਿਛਲੇ ਕਾਫੀ ਦਿਨਾਂ ਤੋਂ ਹੁੱਲੜਬਾਜ਼ੀ ਕਰਨ ਵਾਲੇ ਵਾਹਨ ਚਾਲਕਾਂ ਉੱਤੇ ਟਰੈਫਿਕ ਪੁਲਿਸ ਰਾਜਪੁਰਾ ਵੱਲੋਂ ਥਾਣਾ ਸਿਟੀ ਪੁਲਿਸ ਦੇ ਨਾਲ ਸਾਂਝੇ ਤੌਰ ਉੱਤੇ ਨਾਕਾਬੰਦੀ ਕਰਕੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਟਰੈਫਿਕ ਪੁਲਿਸ ਦੀ ਮੁਹਿਮ ਲਗਾਤਾਰ ਜਾਰੀ ਰਹੇਗੀ।