ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਟਰੈਕਟਰ ਮਾਰਚ ਅੱਜ
ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਟਰੈਕਟਰ ਮਾਰਚ ਅੱਜ
Publish Date: Sun, 25 Jan 2026 04:48 PM (IST)
Updated Date: Sun, 25 Jan 2026 04:52 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕ ਅਹਿਮ ਮੀਟਿੰਗ ਅਨਾਜ ਮੰਡੀ ਦੁੱਧਨਸਾਧਾਂ ਵਿਖੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜਿੱਥੇ 26 ਜਨਵਰੀ ਨੂੰ ਸਾਰੇ ਪੰਜਾਬ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ ਉਸੇ ਤਹਿਤ ਦੇਵੀਗਡ਼੍ਹ ਵਿਖੇ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਸਾਰੇ ਕਿਸਾਨ ਆਪਣੇ ਟਰੈਕਟਰਾਂ ਉੱਪਰ ਯੂਨੀਅਨ ਦੇ ਝੰਡੇ ਲਾ ਕੇ 11 ਵਜੇ ਤੋਂ ਪਹਿਲਾਂ ਬਿਜਲੀ ਗਰਿੱਡ ਦੇਵੀਗਡ਼੍ਹ ਦੇ ਸਾਹਮਣੇ ਇਕੱਠੇ ਹੋ ਕੇ ਤਹਿਸੀਲ ਦੁਧਨਸਾਧਾਂ ਤੱਕ ਮਾਰਚ ਕਰਨਗੇ। ਇਸ ਮਾਰਚ ਵਿਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਮੀਟੰਗ ਵਿਚ ਨਰਿੰਦਰ ਸਿੰਘ ਲੇਹਲਾਂ ਨੇ ਕਿਹਾ ਕਿ ਸੀਡ ਬਿੱਲ ਅਤੇ ਅਤੇ ਬਿਜਲੀ ਬਿੱਲ ਤੇ ਚਰਚਾ ਕੀਤੀ ਅਤੇ ਹਰਪਾਲ ਸਿੰਘ ਰੱਤਾਖੇਡ਼ਾ ਨੇ ਬਿਜਲੀ ਬਿੱਲ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਮੀਟਿੰਗ ਵਿੱਚ ਇਕਬਾਲ ਸਿੰਘ ਖਜਾਨਚੀ, ਹਰਦੀਪ ਸਿੰਘ ਚੰੂਹਟ, ਰਜਿੰਦਰ ਸਿੰਘ ਦੌਲਤਪੁਰ ਵੱਲੋ ਚਾਹ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਰਾਜੂਖੇਡ਼ੀ, ਅਜੈਬ ਸਿੰਘ, ਹਰਚਰਨ ਸਿੰਘ, ਅਰਵਿੰਦ ਸਿੰਘ, ਜੀਵਨ ਸਿੰਘ ਬ੍ਰਹਮਪੁਰ, ਕੇਸਰ ਸਿੰਘ, ਸਤਿਨਾਮ ਸਿੰਘ ਖਤੌਲੀ, ਹਰਬੰਸ ਸਿੰਘ ਸ਼ਾਦੀਪੁਰ, ਜਸਵਿੰਦਰ ਸਿੰਘ ਕਿਸ਼ਨਪੁਰ, ਦਲਜੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।