ਕਰਤਾਰ ਗਰੁੱਪ ਵੱਲੋਂ ਗਊਸ਼ਾਲਾ ਭਾਦਸੋਂ ਨੂੰ ਟਰੈਕਟਰ ਭੇਟ
ਕਰਤਾਰ ਗਰੁੱਪ ਵਲੋਂ ਗਊਸ਼ਾਲਾ ਭਾਦਸੋਂ ਨੂੰ ਟਰੈਕਟਰ ਭੇਂਟ
Publish Date: Wed, 11 Mar 2026 05:52 PM (IST)
Updated Date: Wed, 11 Mar 2026 05:54 PM (IST)

ਫੋਟੋ 11ਪੀਟੀਐੱਲ-24 ਮਹਿੰਦਰਪਾਲ ਬੱਬੀ•, ਪੰਜਾਬੀ ਜਾਗਰਣ•, ਭਾਦਸੋਂ : ਉਦਯੋਗਿਕ ਖੇਤਰ ਵਿਚ ਵਿਸ਼ਵ ਪ੍ਰਸਿੱਧ ਕਰਤਾਰ ਕੰਬਾਇਨ ਅਤੇ ਕਰਤਾਰ ਟਰੈਕਟਰ ਭਾਦਸੋਂ ਵਲੋਂ ਬੀਤੇ ਦਿਨੀ ਗਊਸ਼ਾਲਾ ਧਾਮ ਭਾਦਸੋਂ ਨੂੰ ਕਰਤਾਰ ਟਰੈਕਟਰ ਭੇਂਟ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਿਤ ਕੋਹਲੀ ,ਸੂਰਜ ਭਾਨ ਸਿੰਗਲਾ ਅਤੇ ਟਰੱਸਟੀ ਆਸ਼ੀਸ ਸਿੰਗਲਾ ਨੇ ਦੱਸਿਆ ਕਿ ਕਰਤਾਰ ਕੰਪਨੀ ਨੇ ਐੱਮਡੀ ਅਮਰਜੀਤ ਸਿੰਘ ਲੋਟੇ ਦੀ ਅਗਵਾਈ ਵਿਚ ਸਮਾਜ ਲਈ ਵੱਡਾ ਉਪਰਾਲਾ ਕਰਦੇ ਹੋਏ ਸਥਾਨਕ ਗਊਸ਼ਾਲਾ ਨੂੰ ਟਰੈਕਟਰ ਭੇਂਟ ਕੀਤਾ ਗਿਆ ਤਾਂ ਜੋ ਗਊਸ਼ਾਲਾ ਵਿਚ ਹਰਾ ਚਾਰਾ,ਖੇਤੀ ਅਤੇ ਹੋਰ ਕੰਮ ਕਾਜਾਂ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਧਾਮ ਵਿਖੇ ਬੀਤੇ ਕੁਝ ਸਮੇ ਤੋਂ ਵੱਖ-ਵੱਖ ਸਮਾਜ ਸੇਵੀਆਂ ਵਲੋਂ ਆਪਣੇ ਆਪਣੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ ਅਤੇ ਕਰਤਾਰ ਗਰੁੱਪ ਵਲੋਂ ਪਹਿਲਾ ਵੀ ਗਊਸ਼ਾਲਾ ਲਈ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਹੁਣ ਉਨ੍ਹਾਂ ਵਲੋਂ 60 ਹਾਰਸ ਪਾਵਰ ਦਾ ਕਰਤਾਰ ਟਰੈਕਟਰ ਦੇ ਕੇ ਅਤਿ ਸਲਾਘਾਯੋਗ ਉੱਦਮ ਕੀਤਾ ਗਿਆ ਹੈ । ਇਸ ਦੌਰਾਨ ਕਰਤਾਰ ਐਗਰੋ ਦੇ ਐਮ.ਡੀ.ਅਮਰਜੀਤ ਸਿੰਘ ਲੋਟੇ ਦੀ ਰਹਿਨੁਮਾਈ ਹੇਠ ਡਾਇਰੈਕਟਰ ਹਰਮੀਤ ਸਿੰਘ ਲੋਟੇ, ਡਾਇਰੈਕਟਰ ਮਨਜੀਤ ਸਿੰਘ ਲੋਟੇ, ਡਾਇਰੈਕਟਰ ਮਨਪ੍ਰੀਤ ਸਿੰਘ ਲੋਟੇ ਵਲੋਂ ਗਊਸ਼ਾਲਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਿਤ ਕੋਹਲੀ ਅਤੇ ਟਰੱਸਟੀ ਆਸ਼ੀਸ ਸਿੰਗਲਾ ਨੂੰ ਟਰੈਕਟਰ ਦੀਆਂ ਚਾਬੀਆਂ ਸੌਪੀਆਂ ਗਈਆਂ । ਕਮੇਟੀ ਦੇ ਸਮੁੱਚੇ ਮੈਂਬਰਾਂ ਵਲੋਂ ਕੰਪਨੀ ਦੇ ਆਗੂਆਂ ਦਾ ਧੰਨਵਾਦ ਕੀਤਾ ਗਿਆ।