ਚੋਰੀ ਹੋਏ 4 ਲੱਖ 24 ਘੰਟਿਆਂ ’ਚ ਕਰਵਾਏ ਬਰਾਮਦ : ਚਾਹਲ
ਚੋਰੀ ਹੋਏ 4 ਲੱਖ 24 ਘੰਟਿਆਂ ’ਚ ਕਰਵਾਏ ਬਰਾਮਦ: ਚਾਹਲ
Publish Date: Sun, 01 Mar 2026 03:27 PM (IST)
Updated Date: Mon, 02 Mar 2026 03:58 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਬ-ਡਿਵੀਜਨ ਮੂਨਕ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਤੇ “ਪਿੰਡਾਂ ਦੇ ਪਹਿਰੇਦਾਰ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 22 ਤੋਂ 1 ਮਾਰਚ ਤਕ ਇਕ ਮੁਕੱਦਮਾ ਦਰਜ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਨਸ਼ੇ ਦੀ ਦਲਦਲ ਵਿਚ ਫਸੇ 15 ਵਿਅਕਤੀਆਂ ਨੂੰ ਹਸਪਤਾਲ ਵਿਚ ਦਵਾਈ ਦਿਵਾਈ ਗਈ। ਇਸ ਤੋਂ ਇਲਾਵਾ 27 ਫ਼ਰਵਰੀ ਨੂੰ ਪਿੰਡ ਭਾਠੂਆਂ ਵਿਖੇ ਘਰ ਵਿੱਚੋਂ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਕਰੀਬ ਸਾਢੇ 4 ਲੱਖ ਰੁਪਏ ਦੀ ਚੋਰੀ ਕੀਤੀ ਗਈ। ਜਿਸਨੂੰ ਮੁੱਖ ਅਫਸਰ ਖਾਣਾ ਮੂਣਕ ਗੁਰਮੀਤ ਸਿੰਘ ਵੱਲੋਂ 24 ਘੰਟਿਆਂ ਵਿਚ ਟਰੇਸ ਕਰਦੇ ਹੋਏ ਮੁਕੱਦਮਾਂ ਦਰਜ ਕਰਵਾਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਦਿਆਂ ਚੋਰੀ ਕੀਤੇ ਪੈਸਿਆਂ ਵਿੱਚੋਂ 4 ਲੱਖ 300 ਰੁਪਏੇ ਬਰਾਮਦ ਕਰਵਾਏ ਗਏ। ਇਸ ਤੋਂ ਬਿਨਾਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵ੍ਹੀਕਲਾਂ ਦੇ ਵੱਖ-ਵੱਖ ਜੁਰਮਾਂ ਤਹਿਤ 115 ਟਰੈਫਿਕ ਚਲਾਨ ਕੀਤੇ ਗਏ ਹਨ। ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਕੇ 33 ਵਿਅਕਤੀਆਂ ਵਿਰੁੱਧ 172 ਬੀਐੱਨਐੱਸਐੱਸ ਤਹਿਤ ਕਾਰਵਾਈ ਕੀਤੀ ਗਈ ਤੇ 05 ਵਿਅਕਤੀਆਂ ਵਿਰੱਧ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।