ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸੰਗਤਾਂ ਦੇ ਕੱਢੇ ਡਰਾਅ
ਪਿੰਡ ਪਬਰਾ ਅਤੇ ਉਕਸੀ ਸੈਣੀਆਂ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸੰਗਤਾਂ ਦੇ ਕੱਢੇ ਡਰਾਅ
Publish Date: Sat, 07 Mar 2026 06:09 PM (IST)
Updated Date: Sat, 07 Mar 2026 06:12 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਪਿੰਡ ਪਬਰਾ ਤੇ ਉਕਸੀ ਸੈਣੀਆਂ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਗੁਰਦੁਆਰਾ ਸਾਹਿਬ ਅਤੇ ਹੋਰਨਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੇ ਲਈ ਜਾਣ ਵਾਲੀ ਸੰਗਤ ਦੇ ਲਈ ਵਿਰਾਸਤ ਸੇਵਾ ਸੰਗਠਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਡਰਾਅ ਕੱਢੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਿਰਾਸਤ ਸੇਵਾ ਸੰਗਠਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ‘ਆਪ’ ਆਗੂ ਰਘਵੀਰ ਸਿੰਘ ਗੋਪਾਲਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਸਬੰਧੀ ਪਿੰਡ ਪਬਰਾ ਅਤੇ ਉਕਸੀ ਸੈਣੀਆਂ ਵਾਸੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਹੋਰਨਾ ਧਾਰਮਿਕ ਅਸਥਾਨਾਂ ਦੇ ਬੱਸਾਂ ਦੇ ਰਾਹੀਂ ਮੁਫ਼ਤ ਦਰਸ਼ਨ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਸ ਵਿੱਚੋਂ ਇੱਕ ਸਮੇਂ ਕਰੀਬ 40 ਸਵਾਰੀਆਂ ਦੇ ਬੈਠਣ ਦੀ ਸੀਟ ਹੁੰਦੀ ਹੈ। ਜਿਸ ਕਾਰਨ ਜਿਹੜੇ ਪਿੰਡ ਵਿੱਚ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਵਾਲੀ ਸੰਗਤਾਂ ਦੀ ਗਿਣਤੀ ਵੱਧ ਜਾਂਦੀ ਹੈ ਉੱਥੇ ਸਮੂਹ ਪਿੰਡ ਵਾਸੀਆਂ ਦੇ ਸਾਹਮਣੇ ਡਰਾਅ ਕੱਢੇ ਜਾਂਦੇ ਹਨ। ਇਸ ਡਰਾਅ ਸਿਸਟਮ ਦੇ ਨਾਲ ਪਿੰਡਾਂ ਦੇ ਵਿੱਚ ਆਪਸੀ ਭਾਈਚਾਰਾ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਝਗੜਾ ਜਾਂ ਨਰਾਜ਼ਗੀ ਨਾ ਹੋਵੇ। ਇਸ ਪਿੰਡ ਦੀਆਂ ਸੰਗਤਾਂ ਨੂੰ ਜਲਦ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ਦੇ ਵਿੱਚ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਪਿੰਡ ਪਬਰਾ ਦੇ ਸਰਪੰਚ ਵਿਕਾਸ ਸ਼ਰਮਾ ਲਾਡੀ, ਤਰੁਣ ਸ਼ਰਮਾ ਯਾਤਰਾ ਕੋਆਰਡੀਨੇਟਰ, ਸਰਪੰਚ ਜੋਗਾ ਸਿੰਘ ਉਕਸੀ, ਕੀਰਤ ਸਿੰਘ ਸਿਹਰਾ, ਟੋਨੀ ਸਰਪੰਚ ਭੇੜਵਾਲ, ਰਮਨਦੀਪ ਕੌਰ, ਅਮਨਦੀਪ ਸਮੇਤ ਪਿੰਡ ਵਾਸੀ ਹਾਜ਼ਰ ਸਨ।