ਰਾਜਸਥਾਨ ਦੇ ਜੈਸਲਮੇਰ ਦਾ ਲਾਇਆ ਤਿੰਨ ਰੋਜ਼ਾ ਟੂਰ
ਰਾਜਸਥਾਨ ਦੇ ਜੈਸਲਮੇਰ ਦਾ ਲਾਇਆ ਤਿੰਨ ਰੋਜ਼ਾ ਟੂਰ
Publish Date: Sun, 15 Mar 2026 03:54 PM (IST)
Updated Date: Mon, 16 Mar 2026 04:01 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਗੁਰੂ ਤੇਗ ਬਹਾਦਰ ਕਾਲਜ ਦੇ ਵਿਦਿਆਰਥੀਆਂ ਦਾ ਤਿੰਨ ਰੋਜ਼ਾ ਟੂਰ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਪਦਮਪ੍ਰੀਤ ਕੌਰ ਘੁਮਾਣ ਅਗਵਾਈ ਹੇਠ ਰਾਜਸਥਾਨ ਦੇ ਜੈਸਲਮੇਰ ਦੀ ਗੋਲਡਨ ਸਿਟੀ ਵਿਖੇ ਲਿਜਾਇਆ ਗਿਆ। ਵਿਦਿਆਰਥੀਆਂ ਨਾਲ ਟੂਰ ’ਤੇ ਗਏ ਪ੍ਰਿੰਸੀਪਲ ਪ੍ਰੋ. ਪਦਮਪ੍ਰੀਤ ਕੌਰ ਘੁਮਾਣ, ਡਾ. ਦਲਵੀਰ ਸਿੰਘ, ਪ੍ਰੋ. ਜਗਜੀਤ ਸਿੰਘ ਅਤੇ ਪ੍ਰੋ. ਨਿਸ਼ਾ ਰਾਣੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜੈਸਲਮੇਰ ਵਿੱਚ ਸੋਨਾਰ ਕਿਲ੍ਹਾ, ਗੜੀਸਰ ਝੀਲ, ਜੈਨ ਮੰਦਿਰ, ਵੱਡਾ ਬਾਗ ਅਤੇ ਸ਼ਾਨਦਾਰ ਹਵੇਲੀਆਂ ਦੇ ਦਿਲਕਸ਼ ਨਜ਼ਾਰੇ ਵੇਖੇ। ਇਸ ਉਪਰੰਤ ਵਿਦਿਆਰਥੀਆਂ ਨੇ ਕੁਲਧਾਰਾ ਸਥਾਨ ਵੇਖਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸੈਮ ਡੈਜਰਟ ਵਿਚ ਕੈੰਪਿੰਗ ਦਾ ਆਨੰਦ ਮਾਣਿਆ। ਅਧਿਆਪਕਾਂ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਜੀਪ ਸਫਾਰੀ ਅਤੇ ਊਠ ਦੀ ਸਵਾਰੀ ਦਾ ਲੁਤਫ਼ ਵੀ ਉਠਾਇਆ। ਇਸ ਉਪਰੰਤ ਵਿਦਿਆਰਥੀਆਂ ਨੇ ਲੌਗੋਵਾਲਾ ਵਾਰ ਮਿਊਜ਼ੀਅਮ ਵੀ ਵੇਖਿਆ ਅਤੇ ਤਨੋਟ ਮਾਤਾ ਮੰਦਿਰ ਦੀ ਯਾਤਰਾ ਕੀਤੀ। ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਰਾਜਸਥਾਨੀ ਸੱਭਿਆਚਾਰ, ਕਲਾਕ੍ਰਿਤੀਆਂ ਅਤੇ ਉਹਨਾਂ ਦੀ ਜੀਵਨ ਜਾਚ ਨੂੰ ਸਿੱਖਣ ਦਾ ਮੌਕਾ ਮਿਲਿਆ, ਇਸ ਨਾਲ ਵਿਦਿਆਰਥੀਆਂ ਦੇ ਮਨਾਂ ਵਿੱਚ ਭੂਗੋਲਿਕ ਅਤੇ ਇਤਿਹਾਸਕ ਗਿਆਨ ਵਿੱਚ ਵਾਧਾ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਉਪਰਾਲਾ ਕੀਤਾ ਗਿਆ।